EdmontonHome

ਸਹੀ ਢੰਗ ਨਾਲ ਬਰਫ ਦੀ ਸਫਾਈ ਨਾ ਹੋਣ ਕਰਕੇ ਐਡਮਿੰਟਨ ਵਾਸੀਆਂ ਵਿੱਚ ਰੋਸ


ਐਡਮਿੰਟਨ (12 ਫਰਵਰੀ, ਹਰਪ੍ਰੀਤ ਸਿੰਘ): ਐਡਮਿੰਟਨ ਸਿਟੀ ਕਾਉਂਸਲਰ ਮਾਈਕਲ ਵਾਲਟਰ ਅੱਜ-ਕੱਲ ਕਾਫੀ ਪ੍ਰੇਸ਼ਾਨ ਚੱਲ ਰਹੇ ਹਨ। ਕਾਰਨ ਹੈ ਉਨ੍ਹਾਂ
ਦੇ ਇਲਾਕਾ ਨਿਵਾਸੀਆਂ ਵਲੋਂ ਆ
ਰਹੀਆਂ ਸ਼ਿਕਾਇਤਾ। ਵਾਲਟਰ ਦਾ ਕਹਿਣਾ ਹੈ ਕਿ ਸਿਟੀ ਨੂੰ ਬਰਫ ਸਾਫ ਕਰਨ ਲਈ ਵਧੇਰੇ ਵਧੀਆ ਅਤੇ

ਪੁੱਖਤਾ ਇੰਤਜਾਮ ਕਰਨੇ ਚਾਹੀਦੇ ਹਨ।
ਵਾਲਟਰ ਦਾ ਕਹਿਣਾ ਹੈ ਕਿ ਬੀਤੇ ਬੁੱਧਵਾਰ ਅਤੇ ਮੰਗਲਵਾਰ ਹੋਈ ਬਰਫਬਾਰੀ ਦੀ ਚੰਗੀ ਤਰ੍ਹਾਂ ਹੋਈ ਸਾਫ-ਸਫਾਈ ਕਈ ਲੋਕਾਂ ਲਈ ਪ੍ਰੇਸ਼ਾਨੀ ਦਾ ਸੱਬਬ ਬਣੀ ਹੈ। ਦੱਸਣਯੋਗ ਹੈ ਕਿ ਬੀਤੇ ਮੰਗਲਵਾਰ ਸਵੇਰੇ 5 ਵਜੇ ਤੋਂ 10 ਵਜੇ ਤੱਕ 279 ਕਾਰ ਹਾਦਸੇ ਦਰਜ ਕੀਤੇ ਗਏ ਸਨ ਅਤੇ ਇਨ੍ਹਾਂ ਹਾਦਸਿਆਂ ਨੂੰ ਕਿਤੇ ਨਾ ਕਿਤੇ ਰੋਕਿਆ ਜਾ ਸਕਦਾ ਸੀ।

Show More

Related Articles