CalgaryHome

ਪਿਛਲੇ ਸਾਲ ਦੇ ਮੁਕਾਬਲੇ ਸੁਧਰੇ ਕੈਲਗਰੀ ਦੇ ਡਰਾਈਵਰ ਕੈਲਗਰੀ ਪੁਲਿਸ ਨੇ ਵੀ ਕੀਤੀ ਤਾਰੀਫ


ਕੈਲ਼ਗਰੀ (27 ਜਨਵਰੀ, ਹਰਪ੍ਰੀਤ ਸਿੰਘ): ਸਾਲ 2019 ਵਿੱਚ ਕੈਲਗਰੀ ਦੇ ਡਰਾਈਵਰਾਂ ਵਿੱਚ ਕਾਫੀ ਸੁਧਾਰ ਹੋਇਆ ਹੈ ਅਤੇ ਇਸ ਗੱਲ ਤੋਂ ਕੈਲਗਰੀ ਪੁਲਿਸ ਵੀ ਕਾਫੀ ਖੁਸ਼ ਹੈ। ਆਂਕੜੇ ਦੱਸਦੇ ਹਨ ਕਿ 2018 ਵਿੱਚ 5944 ਕੈਲਗਰੀ ਵਾਸੀਆਂ ਨੂੰ ਡਿਸਟਰੈਕਟਡ ਡਰਾਈਵਿੰਗ ਕਰਕੇ ਜੁਰਮਾਨੇ ਹੋਏ ਸਨ। ਪਰ 2019 ਵਿੱਚ ਇਨ੍ਹਾਂ ਡਰਾਈਵਰਾਂ ਵਿੱਚ ਲਗਭਗ 36% ਦਾ ਸੁਧਾਰ ਹੋਇਆ ਅਤੇ ਬੀਤੇ ਵਰ੍ਹੇ ਸਿਰਫ 3783 ਡਰਾਈਵਰਾਂ ਨੂੰ ਹੀ ਟਿਕਟਾਂ ਜਾਰੀ ਹੋਈਆਂ।
ਕੈਲਗਰੀ ਪੁਲਿਸ ਇਸ ਗੱਲ ਤੋਂ ਖੁਸ਼ ਹੈ ਅਤੇ ਉਹ ਚਾਹੁੰਦੀ ਹੈ ਕਿ ਅਜਿਹੇ ਡਰਾਈਵਰਾਂ ਵਿੱਚ ਹੋਰ ਵੀ ਕਮੀ ਆਏ।’

Show More

Related Articles