EdmontonHome

ਵੀਜੀਟਰ ਵੀਜੇ ‘ਤੇ ਕੈਨੇਡਾ ਪਹੁੰਚ, ਕੈਨੇਡਾ ਵਾਲਿਆਂ ਨੂੰ ਉੱਲੂ ਬਣਾ ਰਹੇ 4 ਵਿਅਕਤੀ ਚੜੇ ਪੁਲਿਸ ਅੜਿੱਕੇ


ਐਡਮਿੰਟਨ (23 ਜਨਵਰੀ, ਹਰਪ੍ਰੀਤ ਸਿੰਘ): ਡੈਲਟਾ ਪੁਲਿਸ ਵਲੋਂ 4 ਅਜਿਹੇ ਵਿਅਕਤੀਆਂ ਦੀ ਗ੍ਰਿਫਤਾਰੀ ਹੋਈ ਹੈ, ਜੋ ਕੈਨੇਡਾ ਵਿੱਚ ਵੀਜੀਟਰ ਵੀਜੇ ‘ਤੇ ਸਨ ਅਤੇ ਲੋਕਾਂ ਨੂੰ ਟੋਪ ਸਟਾਈਲ ਅਸਫਾਲਟ ਕਾਂਟਰੇਕਟਰਜ ਨਾਮ ਦੀ ਕੰਪਨੀ ਦੇ ਮਾਲਕ ਦੱਸ ਕੇ ਉਨ੍ਹਾਂ ਤੋਂ ਡਰਾਈਵ ਵੇਅ ਰੀਪੈਵਮੈਂਟ ਕਰਨ ਦੇ ਹਜਾਰਾਂ ਡਾਲਰ ਠੱਗ ਚੁੱਕੇ ਸਨ।
ਮਾਮਲਾ ਓਦੋਂ ਪੁਲਿਸ ਸਾਹਮਣੇ ਆਇਆ ਜੱਦੋਂ ਅਜਿਹੇ ਹੀ ਇੱਕ ਗ੍ਰਾਹਕ ਕੋਲ ਇਹ ਲੋਕ ਪੁੱਜੇ, ਪਰ ਕੰਪਨੀ ਬਾਰੇ ਜੱਦ ਗ੍ਰਾਹਕ ਨੇ ਪਤਾ ਕੀਤਾ ਤਾਂ ਉਹ ਆਨਲਾਈਨ ਮੌਜੂਦ ਹੀ ਨਹੀਂ ਸੀ ਅਤੇ ਇਸ ਬਾਰੇ ਉਸਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਇਸੇ ਦੌਰਾਨ ਹੀ ਪੁਲਿਸ ਨੂੰ ਇੱਕ ਹੋਰ ਸ਼ਿਕਾਇਤ ਆਈ ਕਿ ਇੱਕ ਵਿਅਕਤੀ ਕੋਲੋਂ ਇਨ੍ਹਾਂ ਨੇ $1500 ਠੱਗੇ ਹਨ ਅਤੇ ਹੁਣ ਉਸ ਦਾ ਨਾ ਕੰਮ ਕੀਤਾ ਨਾ ਉਸਦਾ ਫੋਨ ਚੁੱਕੇ ਪਏ ਨੇ।ਚਾਰਾਂ ਨੂੰ ਉਸੇ ਸ਼ਾਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੁਣ ਡੈਲਟਾ ਪੁਲਿਸ ਵਲੋਂ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੂੰ ਸਾਹਮਣੇ ਆਉਣ ਦੀ ਬੇਨਤੀ ਕੀਤੀ ਗਈ ਹੈ।

Show More

Related Articles