EdmontonHome

ਐਡਮਿੰਟਨ ਵਾਸੀਆਂ ਲਈ ਵਰਦਾਨ ਸਾਬਿਤ ਹੋ ਰਹੀ ਨਵੀਂ ਚਲਾਈ ਗਈ ਇਹ ਮੋਬਾਇਲ ਮੈਡੀਕਲ ਵੈਨ


ਐਡਮਿੰਟਨ (23 ਜਨਵਰੀ, ਹਰਪ੍ਰੀਤ ਸਿੰਘ): ਹਾਲਾਂਕਿ ਕੈਲਗਰੀ, ਵੈਨਕੂਵਰ ਦੇ ਇਲਾਕਿਆਂ ਵਿੱਚ ਮੋਬਾਇਲ ਮੈਡੀਕਲ ਵੈਨ ਆਮ ਹੀ ਦੇਖੀ ਜਾ ਸਕਦੀ ਹੈ, ਪਰ ਐਡਮਿੰਟਨ ਵਿੱਚ ਇਹ ਸੇਵਾਂ ਨਵੀਂ ਹੈ ਅਤੇ ਬੀਤੇ ਮਹੀਨੇ ਤੋਂ ਸ਼ੁਰੂ ਹੋਈ ਹੈ। ਪਰ ਇਸ ਦਾ ਲਾਹਾ ਕਾਫੀ ਐਡਮਿੰਟਨ ਵਾਸੀਆਂ ਨੂੰ ਮਿਲ ਰਿਹਾ ਹੈ, ਕਿਉਂਕਿ ਇਸ ਵਿੱਚ ਉਹ ਹਰ ਆਮ ਸੁਵਿਧਾ ਉਪਲਬਧ ਹੈ ਜੋ ਕਿ ਇੱਕ ਮੈਡੀਕਲ ਕਲੀਨਿਕ ਵਿੱਚ ਹੁੰਦੀ ਹੈ।
ਮੋਬਾਇਲ ਕਲੀਨਿਕ ਵਿੱਚ ਸੇਵਾਵਾਂ ਦੇਣ ਵਾਲਿਆਂ ਅਨੁਸਾਰ ਬੀਤੇ ਠੰਢ ਦੇ ਹਫਤੇ ਵਿੱਚ ਉਨ੍ਹਾਂ ਅਜਿਹੇ ਬਹੁਤ ਲੋਕਾਂ ਦਾ ਇਲਾਜ ਕੀਤਾ ਹੈ, ਜੋ ਠੰਢ ਅਤੇ ਖਰਾਬ ਮੌਸਮ ਕਰਕੇ ਘਰੋਂ ਬਾਹਰ ਨਹੀਂ ਨਿਕਲ ਸਕਦੇ ਸਨ।

Show More

Related Articles