EdmontonHome

ਲਿਊਡਕ ਨਜਦੀਕ ਵਾਪਰਿਆ ਭਿਆਨਕ ਸੜਕੀ ਹਾਦਸਾ ਦੋ ਸੈਮੀ ਟਰੱਕਾਂ ਦੀ ਆਪਸ ਵਿੱਚ ਜਬਰਦਸ ਟੱਕਰ, ਇਲਾਕੇ ਵਿੱਚ ਟ੍ਰੈਫਿਕ ਠੱਪ


ਐਡਮਿੰਟਨ (23 ਜਨਵਰੀ, ਹਰਪ੍ਰੀਤ ਸਿੰਘ): ਲਿਊਡਕ ਦੇ ਦੱਖਣ ਵਿੱਚ ਅੱਜ ਦੇਰ ਸ਼ਾਮ ਉਸ ਵੇਲੇ ਭਿਆਨਕ ਹਾਦਸਾ ਵਾਪਰ ਗਿਆ, ਜੱਦੋਂ ਇੱਕ ਸੈਮੀ-ਟਰੱਕ ਜੋ ਕਿ 100 ਤੋਂ ਵਧੇਰੇ ਗਾਵਾਂ ਨਾਲ ਭਰਿਆ ਸੜਕ ‘ਤੇ ਖੜਿਆ ਹੋਇਆ ਸੀ। ਦਰਅਸਲ ਬਰਫਬਾਰੀ ਕਰਕੇ ਟਰੱਕ ਸੜਕ ਤੋਂ ਲਹਿ ਗਿਆ ਸੀ ਤੇ ਟੋਅ ਟਰੱਕ ਦੀ ਉਡੀਕ ਕਰ ਰਿਹਾ ਸੀ, ਪਰ ਏਨੇਂ ਨੂੰ ਇੱਕ ਹੋਰ ਬੇਕਾਬੂ ਸੈਮੀ ਟਰੱਕ ਉਸ ਵਿੱਚ ਆ ਵੱਜਿਆ। ਇਸਦੇ ਕਰਕੇ ਇਲਾਕੇ ਵਿੱਚ ਦੋ ਘੰਟੇ ਤੋਂ ਵੱਧ ਟ੍ਰੈਫਿਕ ਠੱਪ ਰਹੀ। ਦੱਸਣਯੋਗ ਹੈ ਕਿ ਹਾਦਸੇ ਵਿੱਚ ਜਾਨੀ/ਮਾਲੀ ਨੁਕਸਾਨ ਦੇ ਬਾਰੇ ਅਜੇ ਤੱਕ ਕੋਈ ਪੁਸ਼ਟੀ ਨਹੀਂ ਹੋਈ ਹੈ।

Show More

Related Articles