EdmontonHome

ਐਕਸਟਰੀਮ ਕੋਲਡ ਦੀ ਚੇਤਾਵਨੀ ਹੇਠ ਜਿਆਦਾਤਰ ਅਲਬਰਟਾ


ਐਡਮਿੰਟਨ (12 ਜਨਵਰੀ, ਹਰਪ੍ਰੀਤ ਸਿੰਘ): ਅਲ਼ਬਰਟਾ ਭਰ ਵਿੱਚ ਇਸ ਵੇਲੇ ਕਹਿਰ ਦੀ ਠੰਢ ਪੈ ਰਹੀ ਹੈ ਅਤੇ ਇਹ ਮੌਸਮ ਲਗਭਗ ਸਾਰਾ ਹਫਤਾ ਹੀ ਚੱਲੇਗਾ, ਇਸੇ ਲਈ ਇਨਵਾਇਰਮੈਂਟ ਕੈਨੇਡਾ ਨੇ ਐਕਸਟਰੀਮ ਕੋਲਡ ਦੀ ਚੇਤਾਵਨੀ ਜਾਰੀ ਕੀਤੀ ਹੈ। ਤਾਪਮਾਨ -40 ਤੱਕ ਜਾਂ ਇਸਤੋਂ ਹੇਠਾਂ ਵੀ ਜਾ ਸਕਦਾ ਹੈ।
ਦੱਸਣਯੋਗ ਹੈ ਕਿ ਐਕਸਟਰੀਮ ਕੋਲਡ ਦੀ ਚੇਤਾਵਨੀ ਉਸ ਵੇਲੇ ਜਾਰੀ ਹੁੰਦੀ ਹੈ, ਜੱਦੋਂ ਠੰਢ ਦੇ ਕਰਕੇ ਮਨੁੱਖੀ ਸਿਹਤ ਨੂੰ ਨੁਕਸਾਨ ਪੁੱਜ ਸਕਦਾ ਹੈ, ਜਿਵੇਂ ਕਿ ਫਰੋਸਟਬਾਈਟ ਜਾਂ ਹਾਈਪੋਥਰਮੀਆ।

Show More

Related Articles