EdmontonHome

ਇਰਾਨ ਨੇ ਮੰਨੀ ਆਪਣੀ ਗਲਤੀ,ਗਲਤੀ ਨਾਲ ਦਾਗੀ ਗਈ ਸੀ ਜਹਾਜ ‘ਤੇ ਮਿਜਾਈਲ


ਐਡਮਿੰਟਨ (11 ਜਨਵਰੀ, ਹਰਪ੍ਰੀਤ ਸਿੰਘ): ਇਰਾਨ ਦੇ ਤੇਹਰਾਨ ਵਿੱਚ ਵਾਪਰੇ ਦਰਦਨਾਕ ਜਹਾਜ ਹਾਦਸੇ ਵਿੱਚ 176 ਲੋਕ ਮਾਰੇ ਗਏ ਸਨ, ਇਨ੍ਹਾਂ ਵਿੱਚੋਂ 138 ਲੋਕਾਂ ਨੇ ਕੈਨੇਡਾ ਆਉਣਾ ਸੀ ਅਤੇ ਇਨ੍ਹਾਂ ਵਿੱਚੋਂ 67 ਕੈਨੇਡਾ ਦੇ ਨਾਗਰਿਕ ਸਨ।
ਇਸ ਹਾਦਸੇ ਸਬੰਧੀ ਅਮਰੀਕਾ ਅਤੇ ਕੈਨੇਡਾ ਵਲੋਂ ਪਹਿਲਾਂ ਹੀ ਕਹਿ ਦਿੱਤਾ ਗਿਆ ਸੀ ਕਿ ਹਾਦਸੇ ਦਾ ਕਾਰਨ ਇੰਜਣ ਦਾ ਅਚਨਚੇਤ ਬੰਦ ਹੋਣਾ ਨਹੀਂ ਬਲਕਿ ਇਸ ‘ਤੇ ਮਿਜਾਇਲ ਨਾਲ ਹਮਲਾ ਹੋਇਆ ਸੀ। ਹਾਲਾਂਕਿ ਹਮਲੇ ਸਬੰਧੀ ਇਰਾਨ ਨੇ ਪਹਿਲਾਂ ਸਿਰੇ ਤੋਂ ਹੀ ਨਾਂਹ ਕੀਤੀ ਸੀ, ਪਰ ਅੰਤਰਰਾਸ਼ਟਰੀ ਦਬਾਅ ਦੇ ਕਰਕੇ ਹੁਣ ਇਰਾਨ ਨੇ ਕਬੂਲਿਆ ਹੈ ਕਿ ਇਹ ਦੁਰਘਟਨਾ ਮਿਜਾਈਲ ਹਮਲੇ ਦਾ ਸਿੱਟਾ ਹੀ ਸੀ ਜੋ ਕਿ ਗਲਤੀ ਨਾਲ ਹੋਇਆ।
ਜਨਰਲ ਅਮੀਰ ਅਲੀ ਨੇ ਇਸ ਨੂੰ ਨੈਸ਼ਨਲ ਟੀਵੀ ’ਤੇ ਕਬੂਲਿਆ ਅਤੇ ਇਹ ਵੀ ਕਿਹਾ ਕਿ ਜੱਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਇੱਕ ਵੱਡੀ ਗਲਤੀ ਦਾ ਨਤੀਜਾ ਹੈ ਤਾਂ ਉਨ੍ਹਾਂ ਨੇ ਇਹੀ ਸੋਚਿਆ ਕਿ ਇਸ ਖਬਰ ਨੂੰ ਸੁਨਾਉਣ ਤੋਂ ਪਹਿਲਾਂ ਮੈਂ ਹੀ ਮਰ ਜਾਂਦਾ।

Show More

Related Articles