EdmontonHome

ਅਲਬਰਟਾ ਵਿੱਚ ਵਾਪਰਿਆ ਬਹੁਤ ਹੀ ਮੰਦਭਾਗਾ ਹਾਦਸਾ


ਇੱਕੋ ਪਰਿਵਾਰ ਦੇ 5 ਮੈਂਬਰ ਸੜ੍ਹ ਕੇ ਸੁਆਹ, 3 ਬੱਚੇ ਦੀ ਵੀ ਹੋਈ ਮੌਤ
ਐਡਮਿੰਟਨ (6 ਦਸੰਬਰ, ਹਰਪ੍ਰੀਤ ਸਿੰਘ): ਮੇਅਰਥੋਰਪ ਇਲਾਕੇ ਦੇ ਇੱਕ ਘਰ ਵਿੱਚ ਲੱਗੀ ਭਿਆਨਕ ਅੱਗ ਕਰਕੇ ਬਹੁਤ ਹੀ ਮੰਦਭਾਗਾ ਹਾਦਸਾ ਵਾਪਰਿਆ ਹੈ। ਅੱਗ ਰਿਚਮੰਡ ਬ੍ਰਿਜ ਕਮਿਊਨਿਟੀ ਦੇ ਇੱਕ ਘਰ ਵਿੱਚ ਲੱਗੀ ਦੱਸੀ ਜਾ ਰਹੀ ਹੈ, ਜੋ ਕਿ ਐਡਮਿੰਟਨ ਤੋਂ 130 ਕਿਲੋਮੀਟਰ ਦੂਰ ਸਥਿਤ ਹੈ।

ਪੁਲਿਸ ਨੇ ਤਾਂ ਅਜੇ ਕੋਈ ਸ਼ਨਾਖਤ ਸਬੰਧੀ ਪੁਸ਼ਟੀ ਨਹੀਂ ਕੀਤੀ ਹੈ, ਪਰ ਰਿਹਾਇਸ਼ੀਆਂ ਅਨੁਸਾਰ ਇਹ ਇੱਕ ਬਜੁਰਗ ਜੋੜਾ ਸੀ, ਜਿਨ੍ਹਾਂ ਦੇ ਨਾਲ 3 ਪੋਤੇ-ਪੋਤੀਆਂ ਇਸ ਘਟਨਾ ਦਾ ਸ਼ਿਕਾਰ ਹੋ ਗਏ।

ਇਲਾਕੇ ਵਿੱਚ ਇਸ ਦੁਰਘਟਨਾ ਕਰੇ ਦੁੱਖ ਦੀ ਲਹਿਰ ਫੈਲ ਗਈ ਹੈ।

Show More

Related Articles