CalgaryHome

ਬੀਤੀ ਨਵੰਬਰ ਵਿੱਚ 18000 ਅਲਬਰਟਾ ਵਾਸੀਆਂ ਨੇ ਗੁਆਈਆਂ ਨੌਕਰੀਆਂ


ਕੈਲਗਰੀ (6 ਦਸੰਬਰ, ਹਰਪ੍ਰੀਤ ਸਿੰਘ): ਸਟੈਟਿਸਟਿਕਸ ਕੈਨੇਡਾ ਵਲੋਂ ਜਾਰੀ ਅੱਜ ਤਾਜਾ ਰਿਪੋਰਟ ਅਨੁਸਾਰ ਨਵੰਬਰ ਵਿੱਚ ਅਲਬਰਟਾ ਵਾਸੀਆਂ ਨੂੰ 18000 ਨੌਕਰੀਆਂ ਗੁਆਉਣੀਆਂ ਪਈਆਂ ਹਨ। ਨੌਕਰੀਆਂ ਵਿੱਚ ਕਮੀ ਰਿਟੈਲ ਤੋਂ ਲੈਕੇ ਹੋਲਸੇਲ ਖੇਤਰ ਵਿੱਚ ਦੇਖਣ ਨੂੰ ਮਿਲੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜੇ ਬੀਤੇ ਵਰ੍ਹੇ ਦੇ ਆਂਕੜਿਆਂ ਦੀ ਗੱਲ ਕਰੀਏ ਤਾਂ ਉਸਦੇ ਮੁਕਾਬਲੇ ਬੇਰੁਜਗਾਰੀ ਦੀ ਇਹ ਦਰ ਅੱਗੇ ਨਾਲੋਂ ਘਟੀ ਹੈ।
ਇਸ ਸਬੰਧੀ ਅਰਥ ਸ਼ਾਸ਼ਤਰੀ ਫੈਲੀਸੀਆ ਮੁਥਰਡੀ ਦਾ ਕਹਿਣਾ ਹੈ ਕਿ ਅਲਬਰਟਾ ਦਾ ਭਵਿੱਖ ਇਸ ਰਿਪੋਰਟ ਦੇ ਬਾਵਜੂਦ ਉੱਜਵਲ ਹੈ, ਕਿਉਂਕਿ ਅਲਬਰਟਾ ਵਿੱਚ ਲੱਗਣ ਵਾਲੇ ਨਵੇਂ ਪ੍ਰੋਜੈਕਟ ਅਲਬਰਟਾ ਦੀ ਆਰਥਿਕਤਾ ਨੂੰ ਵਧੀਆ ਹੁਲਾਰਾ ਦੇਣ ਜਾ ਰਹੇ ਹਨ।

Show More

Related Articles