CalgaryHome

ਕੈਲਗਰੀ ਦੀ ਸਨਕੋਰ ਦੱਖਣੀ ਅਲ਼ਬਰਟਾ ਵਿੱਚ ਲਾਏਗੀ $300 ਮਿਲੀਅਨ ਦੀ ਲਾਗਤ ਨਾਲ ਵਿੰਡ ਫਾਰਮ ਪ੍ਰੋਜੈਕਟ 400 ਮੈਗਾਵਾਟ ਬਿਜਲੀ ਹੋਏਗੀ ਪੈਦਾ


ਕੈਲਗਰੀ (6 ਦਸੰਬਰ, ਹਰਪ੍ਰੀਤ ਸਿੰਘ): ਕੈਲਗਰੀ ਦੀ ਸਨਕੋਰ ਕੰਪਨੀ ਵਲੋਂ ਕਾਉਂਟੀ ਫੋਰਟੀ ਮਾਈਲ ਵਿੱਚ $300 ਮਿਲੀਅਨ ਦੀ ਲਾਗਤ ਨਾਲ ਨਵਾਂ ਵਿੰਡ ਮਿਲ ਪ੍ਰੋਜੈਕਟ ਲਾਉਣ ਦੀ ਗੱਲ ਆਖੀ ਗਈ ਹੈ। ਇਸ ਪ੍ਰੋਜੈਕਟ ਨੂੰ ਦੋ ਚਰਨਾਂ ਵਿੱਚ ਪੂਰਾ ਕੀਤਾ ਜਾਏਗਾ।

ਇਸ ਪ੍ਰੋਜੈਕਟ ਤਹਿਤ 89 ਵਿੰਡ ਮਿੱਲ ਲਾਈਆਂ ਜਾਣਗੀਆਂ, ਜੋ ਕਿ 400 ਮੈਗਾਵਾਟ ਬਿਜਲੀ ਪੈਦਾ ਕਰਨਗੀਆਂ। ਫੋਰਟੀ ਮਾਈਲ ਦੇ ਰੀਵ ਸਟੀਵ ਵਿਕਰਿੰਗ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਨਾਲ ਕਾਫੀ ਟੈਕਸ ਰੈਵੀਨਿਊ ਵਧੇਗਾ।

Show More

Related Articles