EdmontonHome

ਗੁੱਡ!! ਅਲਬਰਟਾ ਲਈ ਐਲਾਨਿਆਂ ਗਿਆ ਨਵਾਂ ਆਇਲ-ਸੈਂਡ ਪ੍ਰੋਜੈਕਟ ਆਇਲ ਡਵੈਲਪਮੈਂਟ ਦੀਆਂ ਰਾਹਾਂ ਵੱਲ ਅਲਬਰਟਾ


ਐਡਮਿੰਟਨ (05 ਦਸੰਬਰ, ਹਰਪ੍ਰੀਤ ਸਿੰਘ): ਅਲਬਰਟਾ ਵਿੱਚ ਆਇਲ ਡਵੈਲਪਮੈਂਟ ਇੰਡਸਟਰੀ ਨੂੰ ਹੁਲਾਰਾ ਮਿਲਣਾ ਸ਼ੁਰੂ ਹੋ ਗਿਆ ਹੈ, ਪਿਛਲੇ ਕੁਝ ਦਿਨਾਂ ਦੀਆਂ ਚੰਗੀਆਂ ਖਬਰਾਂ ਤੋਂ ਬਾਅਦ ਦ ਗ੍ਰਿਜਲੀ ਆਇਲ ਸੈਂਡਸ, ਮੇਅ ਰਿਵਰ ਆਇਲ ਸੈਂਡਸ ਪ੍ਰੋਜੈਕਟ ਨੂੰ ਅਪਰੂਵ ਕਰ ਦਿੱਤਾ ਗਿਆ ਹੈ।ਇਹ ਪ੍ਰੌਜੈਕਟ ਫੋਰਟ ਮੈਕਮਰੀ ਅਤੇ ਲੇਕਲਾਅ ਬੀਚੇ ਦੇ ਵਿਚਾਲੇ ਕੌਨਕਲੀਨ ਵਿਖੇ ਲੱਗੇਗਾ ਅਤੇ ਰੋਜਾਨਾ 12000 ਬੇਰਲ ਬਿਟੂਮਨ ਪੈਦਾ ਕਰਨ ਦੀ ਸਮਰਥਾ ਰੱਖੇਗਾ।
ਪ੍ਰੌਜੈਕਟ ਦੀ ਖਾਸੀਅਤ ਇਹ ਹੈ ਕਿ ਇੱਥੇ ਸਟੀਮ ਅਸੀਸਟਡ ਗ੍ਰੇਵਿਟੀ ਡ੍ਰੇਨੇਜ ਤਕਨੀਕ ਦੀ ਵਰਤੋਂ ਹੋਏਗੀ, ਜਿਸ ਸਦਕਾ ਇਸ ਪ੍ਰੋਜੈਕਟ ਦਾ ਵਾਤਾਵਰਣ ‘ਤੇ ਵੀ ਬਾਲਾ ਬੁਰਾ ਪ੍ਰਭਾਵ ਨਹੀਂ ਪਏਗਾ।

ਦੱਸਣਯੋਗ ਹੈ ਕਿ ਇਸ ਗੱਲ ਦੀ ਪੁਸ਼ਟੀ ਇਨਵਾਇਰਮੈਂਟ ਮਨਿਸਟਰ ਸੋਨਯਾ ਸੇਵੇਜ ਵਲੋਂ ਇੱਕ ਲਿਖਤੀ ਬਿਆਨ ਰਾਂਹੀ ਜਾਰੀ ਕੀਤੀ ਗਈ ਹੈ।

Show More

Related Articles