EdmontonHome

ਲਾਪਰਵਾਹੀ ਵਰਤਣ ਅਤੇ ਕਰਮਚਾਰੀਆਂ ਦੀ ਜਾਨ ਨਾਲ ਖੇਡਣ ਵਾਲੀ ਕੰਪਨੀ ‘ਤੇ ਸਖਤ ਕਾਰਵਾਈ ਦੀ ਕੀਤੀ ਜਾ ਰਹੀ ਮੰਗ


ਐਡਮਿੰਟਨ (30 ਅਕਤੂਬਰ, ਹਰਪ੍ਰੀਤ ਸਿੰਘ): ਹਾਈਰਾਈਜ ਵਿੰਡੋ ਸਾਫ ਕਰਨ ਵਾਲੇ ਕਰਮਚਾਰੀਆਂ ਨਾਲ ਐਡਮਿੰਟਨ ਸਟੈਂਟੇਕ ਟਾਵਰ ਵਿੱਚ ਵਾਪਰੀ ਘਟਨਾ ਤੋਂ ਬਾਅਦ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈਕੇ ਸੁਆਲ ਉੱਠਣੇ ਸ਼ੁਰੂ ਹੋ ਗਏ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਇੱਕ ਤਾਂ ਕੰਪਨੀ ਕੋਲ ਐਡਮਿੰਟਨ ਵਿੱਚ ਕੰਮ ਕਰਨ ਲਈ ਲਾਇਸੈਂਸ ਨਹੀਂ ਮੌਜੂਦ ਸੀ, ਦੂਜਾ ਇਨਵਾਇਰਮੈਂਟ ਕੈਨੇਡਾ ਦੀ ਚੇਤਾਵਨੀ ਦੇ ਬਾਵਜੂਦ ਕਰਮਚਾਰੀਆਂ ਨੂੰ ਕੰਮ ਕਰਨ ਦੀ ਇਜਾਜਤ ਦਿੱਤੀ ਗਈ।

ਦੱਸਣਯੋਗ ਹੈ ਕਿ ਇਸ ਘਟਨਾ ਦੇ ਕਰਕੇ ਹਵਾ ਵਿੱਚ ਲਟਕ ਰਹੀ ਸਕੈਫੋਲਡਿੰਗ ਬੇਕਾਬੂ ਹੋ ਗਈ ਸੀ ਅਤੇ ਕਰਮਚਾਰੀ ਵੀ ਇਸ ਕਰਕੇ ਮਸਾਂ ਮਸਾਂ ਬਚੇ ਸਨ। ਪਰ ਚੰਗੀ ਕਿਸਮਤ ਨੂੰ ਕੋਈ ਮਾੜੀ ਵੱਡੀ ਘਟਨਾ ਨਹੀਂ ਵਾਪਰੀ। ਹੁਣ ਕੰਪਨੀ ਨੂੰ
ਜੁਰਮਾਨਾ ਲਾਉਣ ਦੀ ਮੰਗ ਕੀਤੀ ਜਾ ਰਹੀ ਹੈ।

Show More

Related Articles