EdmontonHome

ਦੋ ਸਾਲ ਪਹਿਲਾਂ ਕੈਨੇਡਾ ਆਏ ਟਰੱਕ ਡਰਾਈਵਰ ਵੀਰ ਹਰਜੀਤ ਸਿੰਘ ਦੇ ਅਚਨਚੇਤ ਅਕਾਲ ਚਲਾਣੇ ‘ਤੇ ਦੁੱਖ ਵਿੱਚ ਭਾਈਚਾਰਾ


ਐਡਮਿੰਟਨ (21 ਅਕਤੂਬਰ, ਹਰਪ੍ਰੀਤ ਸਿੰਘ): ਦੋ ਸਾਲ ਪਹਿਲਾਂ ਹੀ ਸਰੀ ਵਿੱਚ ਪੁੱਜੇ ਪਿੰਡ ਲੁਬਾਣਗੜ੍ਹ (ਜਿਲ੍ਹਾ ਮਾਛੀਵਾੜਾ) ਦੇ ਵੀਰ ਹਰਜੀਤ ਸਿੰਘ (42) ਦੀ ਅਚਨਚੇਤ ਮੌਤ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਹਰਜੀਤ ਸਿੰਘ ਕੈਲੀਫੋਰਨੀਆ ਤੋਂ ਟਰਾਲਾ ਲੋਡ ਲੈਕੇ ਵਾਪਿਸ ਪਰਤ ਰਿਹਾ ਸੀ, ਜੱਦ ਅਚਾਨਕ ਉਸਦੇ ਦਿਲ ਵਿੱਚ ਦਰਦ ਉੱਠਿਆ।
ਉਸਨੇ ਇਸ ਬਾਰੇ ਫੋਨ ਕਰਕੇ ਇੰਡੀਆ ਰਹਿੰਦੀ ਪਤਨੀ ਨੂੰ ਦੱਸਿਆ ਅਤੇ ਕੁਝ ਸਮੇਂ ਬਾਅਦ ਫੋਨ ਚੁੱਕਣਾ ਬੰਦ ਕਰ ਦਿੱਤਾ। ਬਾਅਦ ਵਿੱਚ ਜੱਦ ਹਰਜੀਤ ਦੇ ਸਾਥੀਆਂ ਨੂੰ ਪੁਲਿਸ ਨੂੰ ਇਤਲਾਹ ਦਿੱਤੀ ਤਾਂ ਹਰਜੀਤ ਕੈਲੀਫੋਰਨੀਆ ਦੇ ਇੱਕ ਪੈਟਰੋਲ ਪੰਪ ‘ਤੇ ਆਪਣੇ ਟਰੱਕ ਵਿੱਚ ਹੀ ਮ੍ਰਿਤਕ ਮਿਲਿਆ। ਹਰਜੀਤ ਆਪਣੇ ਮਗਰ ਆਪਣੀ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਭਾਈਚਾਰੇ ਵਿੱਚ ਇਸ ਖਬਰ ਤੋਂ ਬਾਅਦ ਕਾਫੀ ਦੁੱਖ ਦਾ ਮਾਹੌਲ ਹੈ।

Show More

Related Articles