EdmontonHome

ਭਾਰਤੀ ਵਿਦਿਆਰਥੀ, ਸਿਰਾਂ ‘ਤੇ ਗੱਤੇ ਪਾਕੇ ਇਮਤਿਹਾਨ ਦਿੰਦੇ ਹੋਏ ਦੁਨੀਆਂ ਭਰ ਵਿੱਚ ਬਣ ਰਹੇ ਮਜਾਕ ਦਾ ਪਾਤਰ


ਐਡਮਿੰਟਨ (22 ਅਕਤੂਬਰ, ਹਰਪ੍ਰੀਤ ਸਿੰਘ): ਕਰਨਾਟਕ ਦੇ ਹਵੇਰੀ ਵਿੱਚ ਭਗਤ ਪ੍ਰੀ ਯੂਨਿਵਰਸਿਟੀ ਕਾਲਜ ਦੇ ਇਮਤਿਹਾਨ ਦੌਰਾਨ ਵਿਦਿਆਰਥੀਆਂ ਦੀਆਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨਾਂ੍ਹ ਵਿੱਚ ਇਮਤਿਹਾਨ ਦੇਣ ਵਾਲੇ ਵਿਦਿਆਰਥੀਆਂ ਦੇ ਸਿਰਾਂ ‘ਤੇ ਗੱਤੇ ਦੇ ਡੱਬੇ ਦਿੱਤੇ ਹੋਏ, ਮਿਸਾਲ ਦੇ ਤੌਰ ;ਤੇ ਜਿਸ ਤਰ੍ਹਾਂ ਘੋੜੇ ਦੀਆਂ ਅੱਖਾਂ ਦੇ ਮਖੋਟੇ ਤਾਂ ਜੋ ਉਹ ਸਾਈਡਾਂ ’ਤੇ ਨਾ ਦੇਖਣ ਅਤੇ ਇਹ ਵਿਦਿਆਰਥੀ ਨਕਲ ਨਾ ਮਾਰ ਸਕਣ।
ਪਰ ਬੱਚਿਆਂ ਨੂੰ ਸਿੱਖਿਅਤ ਕਰਨ ਦਾ ਇਹ ਤਰੀਕਾ ਹੁਣ ਦੁਨੀਆਂ ਭਰ ਵਿੱਚ ਇੱਕ ਮਜਾਕ ਦਾ ਪਾਤਰ ਬਣ ਗਿਆ ਹੈ ਕਿ ਕਿਸ ਤਰ੍ਹਾਂ ਇੱਥੇ ਬੱਚਿਆਂ ਨੂੰ ਪੜਾਇਆ ਜਾ ਰਿਹਾ ਹੈ। ਹਾਲਾਂਕਿ ਕਿ ਕਾਲਜ ਪ੍ਰਸ਼ਾਸ਼ਣ ਵਲੋਂ ਆਪਣੀ ਗਲਤੀ ਲਈ ਮੁਆਫੀ ਮੰਗੀ ਗਈ ਹੈ, ਪਰ ਜਿਸ ਤਰ੍ਹਾਂ ਇਸ ਕਾਰੇ ਨੂੰ ਅੰਜਾਮ ਦਿੱਤਾ ਗਿਆ ਉਹ ਬਹੁਤ ਹੀ ਸ਼ਰਮਨਾਕ ਹੈ।

Show More

Related Articles