EdmontonHome

ਪਾਕਿਸਤਾਨੀ ਪ੍ਰਧਾਨ ਮੰਤਰੀ ਦਾ ਸਿੱਖ ਸੰਗਤਾਂ ਨੂੰ ਵੱਡਾ ਤੋਹਫਾ 9 ਨਵੰਬਰ ਨੂੰ ਲਾਂਘਾ ਖੋਲਣ ਦਾ ਕੀਤਾ ਐਲਾਨ


ਐਡਮਿੰਟਨ (20 ਅਕਤੂਬਰ, ਹਰਪ੍ਰੀਤ ਸਿੰਘ): ਪਾਕਿਸਤਾਨੀ ਪ੍ਰਧਾਨ ਮੰਤਰੀ ਇਮਾਰਨ ਖਾਨ ਵਲੋਂ ਸਿੱਖ ਸੰਗਤਾਂ ਲਈ ਅਹਿਮ ਐਲਾਨ ਕਰਦਿਆਂ ਦੱਸਿਆ ਗਿਆ ਹੈ ਕਿ 9 ਨਵੰਬਰ ਤੋਂ ਕਰਤਾਰਪੁਰ ਦਾ ਲਾਂਘਾ ਸਿੱਖ ਸੰਗਤਾਂ ਲਈ ਖੋਲ ਦਿੱਤਾ ਜਾਏਗਾ। ਇਸ ਦੀ ਕੰਸਟ੍ਰਕਸ਼ਨ ਦੇ ਕੰਮ ਆਖਰੀ ਪੜਾਅ ‘ਤੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਲਾਂਘੇ ਦੇ ਖੁੱਲਣ ਨਾਲ ਪਾਕਿਸਤਾਨ ਵਿੱਚ ਧਾਰਮਿਕ ਸੈਰ ਸਪਾਟੇ ਦੇ ਕਾਰੋਬਾਰ ਨੂੰ ਕਾਫੀ ਹੁਲਾਰਾ ਮਿਲੇਗਾ ਅਤੇ ਇਸ ਤੋਂ ਸੈਂਕੜੇ ਲੋਕ ਆਪਣੀ ਰੋਜੀ-ਰੋਟੀ ਕਮਾ ਸਕਣਗੇ।

ਦੱਸਣਯੋਗ ਹੈ ਕਿ ਪਹਿਲੇ ਜੱਥੇ ਦੇ ਨਾਲ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਜਾਣਗੇ।

Show More

Related Articles