EdmontonHome

ਐਡਮਿੰਟਨ ਪੁਲਿਸ ਨੂੰ ਭਾਲ ਹੈ ਇਸ ਹਥਿਆਰਬੰਦ ਦੋਸ਼ੀ ਦੀ…


ਐਡਮਿੰਟਨ (20 ਅਕਤੂਬਰ, ਹਰਪ੍ਰੀਤ ਸਿੰਘ): ਉਤਰੀ ਪੂਰਬੀ ਕੈਲ਼ਗਰੀ ਵਿੱਚ ਹਿੰਸਕ ਘਟਨਾ ਨੂੰ ਅੰਜਾਮ ਦੇਣ ਦੇ ਮਾਮਲੇ ਵਿੱਚ ਐਡਮਿੰਟਨ ਪੁਲਿਸ ਨੂੰ ਉਕਤ ਦੋਧੀ ਦੀ ਭਾਲ ਹੈ।

ਘਟਨਾ 140 ਐਵੀਨਿਊ 21 ਸਟਰੀਟ ਵਿੱਚ ਸੇਵਰੇ 7 ਵਜੇ ਵਾਪਰੀ, ਜੱਦ ਇੱਕ ਮਹਿਲਾ ਗੁਆਂਢੀਆਂ ਨੂੰ ਜਖਮੀ ਹਾਲਤ ਵਿੱਚ ਮਿਲੀ, ਮਹਿਲਾ ਦੇ ਗਰਦਨ ‘ਤੇ ਤੇਜਧਾਰ ਹਥਿਆਰ ਨਾਲ ਵਾਰ ਕੀਤਾ ਗਿਆ ਹੋਇਆ ਸੀ। ਹਾਲਾਂਕਿ ਹਸਪਤਾਲ ਵਿੱਚ ਲੈਜਾਣ ਦੌਰਾਨ ਮਹਿਲਾ ਦੀ ਹਾਲਤ ਗੰਭੀਰ ਸੀ, ਪਰ ਬਾਅਦ ਵਿੱਚ ਉਸਦੀ ਹਾਲਤ ਵਿੱਚ ਸੁਧਾਰ ਹੋਇਆ।

ਪੁਲਿਸ ਨੂੰ ਇਸ ਮਾਮਲੇ ਵਿੱਚ 52 ਸਾਲਾ ਬਾਰਟਨ ਲੋਹਾਊਸ ਦੀ ਭਾਲ ਹੈ, ਪੁਲਿਸ ਅਨੁਸਾਰ ਦੋਸ਼ੀ ਹਥਿਆਰਬੰਦ ਹੈ ਅਤੇ ਉਸ ਨੂੰ ਦੇਖੇ ਜਾਣ ’ਤੇ ਤੁਰੰਤ ਪੁਲਿਸ ਨੂੰ ਸੰਪਰਕ ਕੀਤਾ ਜਾਏ।

Show More

Related Articles