EdmontonHome

ਐਡਮਿੰਟਨ ਦੇ ਰੈਸਟੋਰੈਂਟ ਨੂੰ ਮੈਕਡੋਨਲਡ ਨੇ ਨੋਟਿਸ ਕੀਤਾ ਜਾਰੀ

ਐਡਮਿੰਟਨ (19 ਅਕਤੂਬਰ, ਹਰਪ੍ਰੀਤ ਸਿੰਘ): ਐਡਮਿੰਟਨ ਦੇ ਇੱਕ ਰੈਸਟੋਰੈਂਟ ਨੂੰ ਮੈਕਡੋਨਲਡ ਕੈਨੇਡਾ ਵਲੋਂ ਆਪਣੇ ਇੱਕ ਬਰਗਰ ਦਾ ਨਾਮ ਵਰਤੇ ਜਾਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ।

ਰੈਸਟੋਰੈਂਟ ਦਾ ਨਾਮ ਵੁੱਡਸ਼ੇਡ ਬਰਗਰ ਹੈ ਅਤੇ ਇਸ ਵਲੋਂ ਫਿਲੇਟ ਓ ਫਿਸ਼ ਨਾਮ ਵਰਤਿਆ ਜਾ ਰਿਹਾ ਹੈ ਸੀ, ਜੋ ਕਿ ਰੈਸਟੋਰੈਨਟ ਵਲੋਂ ਬਣਾਏ ਜਾਂਦੇ ਬਰਗਰ ਦੀ ਇੱਕ ਕਿਸਮ ਹੈ।

ਮਾਲਕ ਪੋਲ ਸਫਲਟ ਦਾ ਕਹਿਣਾ ਹੈ ਕਿ ਉਹ ਹੈਰਾਨ ਹੈ ਕਿ ਉਸਦਾ ਇੱਕ ਛੋਟਾ ਜਿਹਾ ਰੈਸਟੋਰੈਂਟ ਇੱਕ ਦੁਨੀਆਂ ਭਰ ਵਿੱਚ ਮਸ਼ਹੂਰ ਕੰਪਨੀ ਦਾ ਧਿਆਨ ਖਿੱਚਣ ਵਿੱਚ ਸਮਰਥ ਹੋ ਗਿਆ ਹੈ। ਉਸ ਨੇ ਦੱਸਿਆ ਕਿ ਉਹ ਖੁਸ਼ ਹੈ ਕਿ ਉਸਨੇ ਆਪਣੇ ਨਿਵੇਕਲੇ ਸੁਆਦ ਕਰਕੇ ਪ੍ਰਸਿੱਧੀ ਹਾਸਿਲ ਕੀਤੀ ਹੈ, ਹਾਲਾਂਕਿ ਨਾਮ ਕਾਪੀ ਕਰਨ ਦਾ ਉਸਦਾ ਕੋਈ ਮਨ ਨਹੀਂ ਸੀ ਅਤੇ ਇਸੇ ਲਈ ਉਸਨੇ ਇਹ ਨਾਮ ਨਾ ਵਰਤਣ ਦਾ ਮਨ ਬਣਾਇਆ ਹੈ।

Show More

Related Articles