EdmontonHome

ਅਲਬਰਟਾ ਸਰਕਾਰ ਦੀ ਮੱਦਦ ਨਾਲ ਨੈਚੂਰਲ ਗੈਸ ਪਾਈਪਲਾਈਨ ਦੀ ਹੋਈ ਸ਼ੁਰੂਆਤ


ਕੈਲਗਰੀ (19 ਅਕਤੂਬਰ, ਹਰਪ੍ਰੀਤ ਸਿੰਘ): ਅੱਜ ਅਲਬਰਟਾ ਸਰਕਾਰ ਦੀ ਮੱਦਦ ਨਾਲ ਦੋ ਵੱਡੀਆਂ ਕੰਪਨੀਆਂ ਟ੍ਰਾਂਸ ਆਲਟਾ ਅਤੇ ਟਾਈਡਵਾਟਰ ਮੀਡਸਟ੍ਰੀਮ ਵਲੋਂ ਨੈਚੂਰਲ ਗੈਸ ਪਾਈਪਲਾਈਨ ਦੀ ਸ਼ੁਰੂਆਤ ਕੀਤੀ ਗਈ ਹੈ।

ਇਸ ਮੌਕੇ ਖੁਸ਼ੀ ਪ੍ਰਗਟਾਉਂਦਿਆਂ ਪ੍ਰੀਮੀਅਰ ਜੈਸਨ ਕੈਨੀ ਨੇ ਦੱਸਿਆ ਕਿ ਇਸ 200 ਮਿਲੀਅਨ ਦੇ ਪ੍ਰੌਜੈਕਟ ਸਦਕਾ ਆਰਥਿਕ ਤਰੱਕੀ ਨੂੰ ਬਹੁਤ ਰਾਹਤ ਮਿਲੇਗੀ।

ਟ੍ਰਾਂਸ ਆਲਟਾ ਦੇ ਸੀਈਓ ਡਾਨ ਫੈਰਲ ਨੇ ਵੀ ਬਿਆਨਬਾਜੀ ਕਰਦਿਆਂ ਦੱਸਿਆ ਕਿ ਬੋਰਡ ਆਫ ਡਾਇਰੈਕਟਰਜ ਵਲੋਂ ਆਉਂਦੇ ਕੁਝ ਸਾਲਾਂ ਵਿੱਚ ਲਗਭਗ ਬਿਲੀਅਨ ਡਾਲਰ ਖਰਚੇ ਜਾਣ ਦਾ ਫੈਸਲਾ ਲਿਆ ਗਿਆ ਹੈ ਅਤੇ ਇਸ ਨਿਵੇਸ਼ ਦਾ ਮੁੱਖ ਮਕਸਦ ਬਿਜਲੀ ਪੈਦਾ ਕਰਨ ਲਈ ਨੈਚੂਰਲ ਗੈਸ ਦੀ ਵਰਤੋਂ ਕਰਨਾ ਹੋਏਗਾ ਤਾਂ ਜੋ ਅਲਬਰਟਾ ਵਾਸੀਆਂ ਨੂੰ ਵਧੇਰੇ ਸਾਫ-ਸੁਥਰੇ ਤਰੀਕੇ ਨਾਲ ਬਣੀ ਬਿਜਲੀ ਮਿਲੇ। ਇੱਕ ਅੰਦਾਜੇ ਅਨੁਸਾਰ ਆਉਂਦੇ ਤਿੰਨ ਸਾਲਾਂ ਵਿੱਚ ਤਿੰਨ ਪਲਾਟਾਂ ਨੂੰ ਕੋਲ ਤੋਂ ਨੈਚੂਰਲ ਗੈਸ ਵਰਤੋਂ ਕਰਨ ਵਾਲੇ ਪਲਾਟਾਂ ਵਿੱਚ ਤਬਦੀਲ ਕੀਤਾ ਜਾਏਗਾ।

ਦੱਸਣਯੋਗ ਹੈ ਕਿ ਉਕਤ 120 ਕਿਲੋਮੀਟਰ ਪਾਈਪਲਾਈਨ ਦੀ ਕੰਸਟ੍ਰਕਸ਼ਨ ਦਾ ਕੰਮ 2018 ਵਿੱਚ ਸ਼ੁਰੂ ਹੋਏਗਾ।

Show More

Related Articles