EdmontonHome

ਜਿਨ੍ਹਾਂ ਸੈਮੀ ਟਰੱਕ ਡਰਾਈਵਰਾਂ ਦੇ ਲਾਇਸੈਂਸ ਨਵੇਂ ਬਣੇ ਹਨ ਉਹ ਭੁੱਲ ਕੇ ਵੀ ਗਲਤੀ ਨਾ ਕਰਿਓ, ਨਹੀਂ ਤਾਂ ਪਾਸ ਕਰਨਾ ਪਏਗਾ ਨਵਾਂ ਐਮ ਈ ਐਲ ਟੀ ਟੈਸਟ


ਐਡਮਿੰਟਨ (18 ਅਕਤੂਬਰ, ਹਰਪ੍ਰੀਤ ਸਿੰਘ): ਨਵੇਂ ਐਮ ਈ ਐਲ ਟੀ
(ਮੈਂਡੇਟਰੀ ਐਂਟਰੀ ਲੇਵਲ ਟ੍ਰੈਨਿੰਗ) ਕਾਨੂੰਨ ਦੇ ਬਦਲਾਅ ਦਾ ਅਸਰ ਉਨ੍ਹਾਂ 6800 ਟੱਰਕ ਡਰਾਈਵਰਾਂ ‘ਤੇ ਵੀ ਪੈ ਸਕਦਾ ਹੈ ਜਿਨ੍ਹਾਂ ਨੂੰ ਕੁਝ ਦਿਨਾਂ ਪਹਿਲਾਂ ਸਰਕਾਰ ਵਲੋਂ ਇਸ ਟ੍ਰੈਨਿੰਗ ਤੋਂ ਛੋਟ ਦੇਣ ਦੀ ਗੱਲ ਆਖੀ ਗਈ ਸੀ, ਪਰ ਅੱਜ ਸਰਕਾਰ ਵਲੋਂ ਕਿਹਾ ਗਿਆ ਹੈ ਕਿ ਜੇ ਏਨ੍ਹਾਂ 6800 ਡਰਾਈਵਰਾਂ ਨੇ 2 ਸਾਲ ਦੇ ਵਿੱਚ ਕੋਈ ਗਲਤੀ ਕੀਤੀ ਤਾਂ ਇਨ੍ਹਾਂ ਨੂੰ ਦਿੱਤੀ ਛੋਟ ਖਤਮ ਕਰ ਦਿੱਤੀ ਜਾਏਗੀ ਅਤੇ ਦੋਬਾਰਾ ਐਮ ਈ ਐਲ ਟੀ ਦਾ ਟੈਸਟ ਦੇਣਾ ਪਏਗਾ।
ਦਰਅਸਲ ਸਰਕਾਰੀ ਨੁਮਾਇੰਦਿਆਂ ਵਲੋਂ ਹਮਬੋਲਟ ਬੱਸ ਦੁਰਘਟਨਾ ਦੇ ਪ੍ਰਭਾਵਿਤ ਪਰਿਵਾਰਾਂ ਨਾਲ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ, ਕਿਉਂਕਿ ਇੱਕ ਨੌਸੀਖਿਏ ਟਰੱਕ ਡਰਾਈਵਰ ਦੀ ਗਲਤੀ ਕਰਕੇ ਇਸ ਹਾਦਸੇ ਵਿੱਚ 13 ਮੌਤਾਂ ਹੋਈਆਂ ਸਨ।

Show More

Related Articles