CalgaryHome

ਕੈਨੇਡਾ ਵਾਸੀਆਂ ਸਬੰਧੀ ਸਾਹਮਣੇ ਆਈ ਹੈਰਾਨੀ ਭਰੀ ਰਿਪੋਰਟ

ਔਸਤ ਕੈਨੇਡਾ ਵਾਸੀ ਆਪਣੇ ਨਾਲੋਂ ਜਿਆਦਾ ਖਰਚ ਕਰਦਾ ਹੈ ਟੈਕਸਾਂ ‘ਤੇ
ਕੈਲਗਰੀ (16 ਅਕਤੂਬਰ, ਹਰਪ੍ਰੀਤ ਸਿੰਘ): ਬੀਤੇ ਵਰ੍ਹੇ ਔਸਤ ਕੈਨੇਡਾ ਵਾਸੀ ਵਲੋਂ $39,299 ਟੈਕਸਾਂ ਦੇ ਰੂਪ ਵਿੱਚ ਅਦਾ ਕੀਤੇ ਗਏ ਹਨ, ਜੋ ਕਿ ਉਨ੍ਹਾਂ ਵਲੋਂ ਖੁਦ ਦੇ ਲਈ ਕੱਪੜਿਆਂ, ਖਾਣ-ਪੀਣ, ਘੁੰਮਣ-ਫਿਰਣ ‘ਤੇ ਕੀਤੇ ਜਾਣ ਵਾਲੇ ਖਰਚਿਆਂ ਤੋਂ ਕਿਤੇ ਜਿਆਦਾ ਹੈ। ਇਹ ਖੁਲਾਸਾ ਫ੍ਰੈਜਰ ਇੰਸਟੀਚਿਊਟ ਦੀ ਐਨੂਅਲ ਕੈਨੇਡੀਅਨ ਕੰਜਿਊਮਰ ਟੈਕਸ ਇੰਡੈਕਸ ਵਲੋਂ ਕੀਤਾ ਗਿਆ ਹੈ।

ਰਿਪੋਰਟ ਅਨੁਸਾਰ ਇਸਦੇ ਮੁਕਾਬਲੇ ਔਸਤ ਕੈਨੇਡਾ ਵਾਸੀ ਆਪਣੇ ’ਤੇ $32,000 ਹੀ ਸਲਾਨਾ ਖਰਚਦਾ ਹੈ। ਪਰ ਜੇ ਗੱਲ ਕਰੀਏ 1961 ਦੀ ਤਾਂ ਤੱਦ ਦੇ ਮੁਕਾਬਲੇ ਇਹ ਤਿੰਨ ਗੁਣਾ ਵੱਧ ਗਿਆ ਹੈ। ਜਦਕਿ ਕਮਾਈ ਦੀ ਗੱਲ ਕਰੀਏ ਤਾਂ ਉਹ ਇਨੀਂ ਜਿਆਦਾ ਨਹੀਂ ਵਧੀ ਹੈ।

Show More

Related Articles