ਹੋਮ

ਹਰ ਸਮੱਸਿਆ ਦਾ ਹੱਲ ਹੁੰਦਾ ਹੈ, ਜੇਕਰ ਤੁਹਾਨੂੰ ਕਰਨਾ ਆਉਂਦਾ ਹੋਵੇ

ਹਰਬੰਸ ਸਿੰਘ ਬਰਾੜ
ਬਹੁਤ ਸਾਰੇ ਭੈਣਾਂ ਭਰਾਵਾਂ ਨੂੰ ਗ਼ੁੱਸਾ ਲੱਗੇਗਾ ਜੇਕਰ ਮੈ ਇਹ ਗੱਲ ਕਹਿ ਦੇਵਾਂ ਅਸੀਂ ਜ਼ੁੰਮੇਵਾਰ ਇਨਸਾਨ ਨਹੀਂ ਹਾਂ! ਪਰ ਕੋਈ ਵੀ ਵਿਅਕਤੀ ਮਾਂ ਦੇ ਪੇਟ ਵਿੱਚੋਂ ਗਿਆਨਵਾਨ ਪੈਦਾ ਨਹੀ ਹੁੰਦਾ ਕੋਈ ਵੀ ਇਨਸਾਨ ਮਾਂ ਦੇ ਪੇਟ ਵਿੱਚੋਂ ਰਾਜਨੀਤਿਕ ਨਹੀ ਪੈਦਾ ਹੁੰਦਾ ਹਰ ਦਨਿਆਵੀ ਗਿਆਨ ਸਾਨੂ ਦੁਨੀਆ ਵਿੱਚ ਵਿੱਚਰਕੇ ਮਿਲਦਾ ਹੈ ਇਤਿਹਾਸ ਪੜਕੇ ਗਿਆਨ ਮਿਲਦਾ ਹੈ! ਸ਼ਾਇਦ ਇਸਦਾ ਕਾਰਨ ਇਹ ਵੀ ਹੋ ਸਕਦਾ ਹੈ! ਕੇ ਸਾਡਾ ਰਾਜ ਭਾਗ ਨਹੀ ਹੈ! ਭਲੇ ਵੇਲੇ ਅਸੀਂ ਆਪਣੀ ਕੁਰਸੀ ਦੀ ਖ਼ਾਤਰ ਪੰਜਾਬੀ ਸੂਬਾ ਲੈ ਲਿਆ ਤੇ ਦੋ ਦੇਸ਼ਾਂ ਦੇ ਬਾਡਰ ਤੇ ਸਾਰੇ ਸਿੱਖ ਇਕੱਠੇ ਹੋ ਕੇ ਬੈਠ ਗਏ CM ਵੀ ਬਣ ਗਏ ਪਰ ਕੌਮ ਦਾ ਬਚਾ ਕੁੱਝ ਵੀ ਨਾਂ ਸਕੇ ਅਤੇ ਉਲਟਾ ਦੇਸ਼ ਦੀ ਬਹੁ ਗਿਣਤੀ ਸਾਨੂੰ ਖਤਮ ਕਰਨ ਤੇ ਤੁਰ ਪਈ ਸਭ ਤੋਂ ਵੱਡੀ ਗਲਤੀ ਅਸੀਂ ਆਪਣੇ ਢਿੱਡ ਤੋਂ ਅੱਗੇ ਨਹੀ ਸੋਚ ਸਕੇ ਭਾਂਵੇ ਉਹ ਬਾਦਲ ਹੋਵੇ ਜਾਂ ਕੈਪਟਨ ਹੋਵੇ ਜਾਂ ਹੋਰ ਕੋਈ ਵੀ ਰਾਜਨੀਤਿਕ ਹੋਵੇ ਜਾਂ ਆਮ ਪਬਲਿਕ ਦਾਰੂ ਦੀ ਬੋਤਲ ਪਿੱਛੇ ਵੋਟਾਂ ਪਾ ਦੇਣੀਆਂ ਜਾਂ ਕਿੱਲੋ ਆਟਾ ਚੌਲਾਂ ਖ਼ਾਤਰ ਪਰਵਾਰ ਵੇਚ ਦੇਣਾ ਇੱਕ ਫ਼ੋਨ ਦੀ ਖ਼ਾਤਰ ਆਪਣੀ ਪੜਾਈ ਲਿਖਾਈ ਤੇ ਜੁਆਨੀ ਰੋੜ ਦੇਣੀ ਕੀ ਇਹ ਇੱਕ ਜ਼ੁੰਮੇਵਾਰ ਇਨਸਾਨ ਦੇ ਕੰਮ ਹੁੰਦੇ ਹਨ? ਜ਼ੁੰਮੇਵਾਰ ਲੋਕ ਮਨੁੱਖਤਾ ਨੂੰ ਆਪਣੇ ਪਰਵਾਰ ਨੂੰ ਆਪਣੀ ਕੌਮ ਨੂੰ ਆਪਣੇ ਦੇਸ਼ ਨੂੰ ਪਿਆਰ ਕਰਦੇ ਹੁੰਦੇ ਹਨ! ਤੇ ਉਹਨਾਂ ਦੀ ਸੁਰੱਖਿਆ ਲਈ ਹਰ ਸੰਭਵ ਯਤਨ ਕਰਦੇ ਹਨ!

ਜਿੰਨਾਂ ਦੇ ਰਾਜ ਭਾਗ ਆਪਣੇ ਹੁੰਦੇ ਹਨ! ਉਸ ਕੌਮ ਦੇ ਸਿਆਣੇ ਪੜੇ ਲਿਖੇ ਲੀਡਰ ਹਮੇਸ਼ਾ ਆਪਣੇ ਦੇਸ਼ ਲਈ ਚੰਗੇ ਰਾਜ ਭਾਗ ਦਾ ਪਰਬੰਧ ਇੰਤਜਾਮ ਕਰਦੇ ਹਨ! ਪਬਲਿਕ ਦੀ ਅਵਾਜ਼ ਸੁਣਦੇ ਹਨ! ਉਹ ਨਹੀ ਚਾਹੁੰਦੇ ਹੁੰਦੇ ਸਾਡੀ ਕੌਮ ਕਿਸੇ ਦੇ ਹੱਥਾਂ ਵੱਲ ਵੇਖੇ ਉਹ ਨਹੀ ਚਾਹੁੰਦੇ ਹੁੰਦੇ ਸਾਡੀ ਕੌਮ ਦਰ ਦਰ ਠੋਕਰਾਂ ਖਾਵੇ ਉਹ ਲੋਕ ਆਪਣਾ ਭਵਿੱਖ ਉੱਚਾ ਚੁੱਕਣ ਲਈ ਆਪਣੀ ਨੌਂ ਜਵਾਨ ਪੀਹੜੀ ਨੂੰ ਸਹੀ ਰਸਤੇ ਤੋਰਦੀ ਹੈ! ਆਪਣੇ ਦੇਸ਼ ਦਾ ਹਰ ਕੁਦਰਤੀ ਸੋਮਾ ਲੋੜ ਅਨੁਸਾਰ ਵਰਤਦੇ ਹਨ! ਵਾਤਾਵਰਣ ਸੰਭਾਲਕੇ ਰੱਖਦੇ ਹਨ! ਮਨੁੱਖਤਾ ਸਾਰੀ ਇੱਕੋ ਜਿਹੀ ਹੁੰਦੀ ਹੈ! ਹਰ ਕੌਮ ਵਿੱਚ ਬਹੁਤ ਸਾਰੇ ਗੁਣ ਔਗਣ ਹੁੰਦੇ ਹਨ! ਲੋੜ ਹੁੰਦੀ ਹੈ ਗੁਣਾ ਨੂੰ ਉਭਾਰਨਾ ਅਤੇ ਔਗਣਾਂ ਤੇ ਕੰਟਰੌਲ ਕਰਨ ਲਈ ਕੁੱਝ ਨਿਯਮ ਬਣਾਉਣੇ ਹੁੰਦੇ ਹਨ ਤੇ ਉਹਨਾਂ ਨਿਯਮਾ ਤੇ ਚੱਲਣ ਲਈ ਕੌਮ ਨੂੰ ਮਜਬੂਰ ਕਰਨਾਂ ਹੁੰਦਾ ਤਾਂ ਕੇ ਕਿਸੇ ਦਾ ਨੁਕਸਾਨ ਨਾਂ ਹੋਵੇ ਆਮ ਪਬਲਿਕ ਦਾ ਫ਼ਾਇਦਾ ਹੋਵੇ !!

ਕੋਈ ਬਹੁਤੇ ਲੰਬੇ ਸਮੇਂ ਦੀ ਗੱਲ ਨਹੀ ਸਿਰਫ 55 ਕੁ ਸਾਲ ਪੁਰਾਣੀ ਗੱਲ ਹੈ! 1964-65 ਕੈਨੇਡਾ ਵਿੱਚ ਲੋਕ ਸ਼ਰਾਬ ਪੀਕੇ ਕਾਰਾਂ ਆਮ ਚਲਾਉਂਦੇ ਸਨ! ਕੋਈ ਪਾਬੰਦੀ ਨਹੀ ਸੀ! ਐਕਸੀਡੈਟ ਆਮ ਹੁੰਦੇ ਰਹਿੰਦੇ ਸਨ! ਪਬਲਿਕ ਦਾ ਨੁਕਸਾਨ ਹੁੰਦਾ ਸੀ ਭਾਵੇਂ ਉਹ ਮਾਲੀ ਨੁਕਸਾਨ ਹੋਵੇ ਜਾਂ ਜਾਨੀ ਨੁਕਸਾਨ ਸੋ ਪਬਲਿਕ ਦਾ ਨੁਕਸਾਨ ਹੁੰਦਾ ਸੀ! ਕਿਸੇ ਸ਼ਰਾਬੀ ਦੀ ਗੱਡੀ ਨਾਲ ਐਕਸੀਡੈਟ ਹੋਕੇ ਕਿਸੇ ਗੋਰੀ ਮਾਤਾ ਦਾ ਮੁੰਡਾ ਮਰ ਗਿਆ ਉਸਨੇ ਐਸੀ Agitation ਚਲਾਈ ਕੇ ਉਹ ਬਹੁਤ ਵੱਡੀ ਮੁਹਿੰਮ ਬਣ ਗਈ ਤਾਂ ਅਖੀਰ ਕੈਨੇਡਾ ਗੌਰਮਿੰਟ ਨੂੰ 1965 ਵਿੱਚ ਕਨੂੰਨ ਬਣਾਉਣਾ ਪਿਆ ਕਿ ਜਿਹੜਾ ਡਰਾਈਵਰ ਕੁੱਝ Certain Limit ਤੋਂ ਜ਼ਿਆਦਾ ਸ਼ਰਾਬ ਪੀਕੇ ਗੱਡੀ ਚਲਾਵੇਗਾ ਉਸਨੂੰ ਜਰਮਾਨਾ ਹੋਵੇਗਾ ਉਹ ਕਨੂੰਨ 1966 ਵਿੱਚ ਲਾਗੂ ਹੋਇਆ ਤੇ 1967 ਵਿੱਚ BreathLiger ਮਸ਼ੀਨ ਵਰਤੋਂ ਵਿੱਚ ਆਈ ਤੇ ਲੋਕਾਂ ਨੂੰ ਸ਼ਰਾਬ ਪੀਕੇ ਗੱਡੀ ਚਲਾਉਣ ਤੋਂ ਰੋਕਿਆਂ ਜਾਣ ਲੱਗਾ ਜਿਸ ਨਾਲ ਐਕਸੀਡੈਟ ਘੱਟ ਹੋਏ ਤੇ ਸ਼ਹਿਰ ਦੀ ਅਤੇ ਕੈਨੇਡਾ ਦੀ ਆਮਦਨ ਵਿੱਚ ਵੀ ਵਾਧਾ ਹੋਇਆ!! ਪਰ ਅੱਜ ਇਸ ਕਨੂੰਨ ਵਿੱਚ ਬਹੁਤ ਬਦਲਾ ਆਇਆ ਹੈ!

ਇਸੇ ਤਰਾਂ ਕੈਨੇਡਾ ਵਿੱਚ ਜੇਕਰ ਤੁਹਾਡਾ ਘਰ ਮਿਡਲ ਸਕੂਲ ਤੋਂ 1.6 ਕਿੱਲੋਮੀਟਰ ਤੋਂ ਜ਼ਿਆਦਾ ਦੂਰ ਹੈ ਤਾਂ ਸਕੂਲ ਬੱਸ ਬੱਚਿਆ ਨੂੰ ਘਰੋਂ ਲੈਕੇ ਜਾਂਦੀ ਹੈ! ਥੋੜ੍ਹੇ ਘਣੇ ਪੈਸੇ ਸ਼ਾਇਦ ਦੇਣੇ ਪੈਂਦੇ ਹਨ! ਬਹੁਤੇ ਮਾਪੇ ਬੱਚਿਆਂ ਨੂੰ ਆਪ ਸਕੂਲੋ ਚੱਕਦੇ ਸ਼ੱਡਦੇ ਹਨ! ਇੱਕ ਵਾਰ ਕੀ ਹੋਇਆ ਬੱਚੇ ਬੱਸ ਵਿੱਚੋਂ ਉੱਤਰਕੇ ਆਪਣੇ ਘਰ ਜਾਣ ਲੱਗੇ ਜੋ ਘਰ ਸ਼ੜਕ ਦੇ ਦੂਜੇ ਪਾਸੇ ਸੀ ਬੱਸ ਦੇ ਬਰਾਬਰ ਕਾਰ ਆਉਂਦੀ ਸੀ ਜੋ ਬੱਚੇ ਵਿੱਚ ਵੱਜੀ ਬੱਚਾ ਸਰੀਰ ਛੱਡ ਗਿਆ Women’s ਨੇ Agitation ਕੀਤਾ ਸਰਕਾਰ ਨੂੰ ਬੱਸਾਂ ਨੂੰ ਲਾਲ ਬੱਤੀਆਂ ਲਾਉਣੀਆਂ ਪਈਆਂ ਪਾਸਿਆਂ ਤੇ Stop Sign ਤੇ ਲਾਲ ਬੱਤੀਆਂ ਲਾਈਆਂ ਹੁਣ ਜਦੋਂ ਬੱਸ ਬੱਚੇ ਉਤਾਰਦੀ ਹੈ ਲਾਲ ਬੱਤੀਆਂ ਫ਼ਲੈਸ਼ ਕਰਦੀਆਂ ਹਨ Stop Sign ਬਾਹਰ ਨਿੱਕਲ ਆਉਂਦੇ ਹਨ ਮਗਰ ਆਉਂਦੀਆਂ ਕਾਰਾਂ ਨੇ ਤਾਂ ਰੁਕਣਾ ਮੂਹਰੇ ਆਉਂਦੀਆਂ ਕਾਰਾਂ ਵੀ ਹਿੱਲ ਨਹੀ ਸਕਦੀਆਂ ਅਗਰ ਕੋਈ ਕਾਰ ਡ੍ਰਾਈਵਰ ਲੰਘਣ ਦੀ ਕੋਸ਼ਿਸ਼ ਕਰੇ ਤਾਂ ਬੱਸ ਡਰਾਈਵਰ ਪਲੇਟ ਨੰਬਰ ਲੈਕੇ ਪੁਲੀਸ ਨੂੰ ਫ਼ੋਨ ਕਰ ਸਕਦਾ ਹੈ ਅਗਰ ਕਰ ਦੇਵੇ ਤਾਂ ਬਹੁਤ ਭਾਰੀ ਜਰਮਾਨਾ ਅਤੇ ਲਾਈਸੰਸ ਵੀ ਰੱਦ ਹੋ ਸਕਦਾ ਹੈ! ਇਹ ਕਨੂੰਨ ਕਿਸੇ ਇੱਕ ਸ਼ਹਿਰ ਵਿੱਚ ਨਹੀ ਸਾਰੇ ਕੈਨੇਡਾ ਵਿੱਚ ਹੈ! ਇਹ ਹੁੰਦਾ ਆਪਣਾ ਰਾਜ ਭਾਗ ਤੇ ਸਿਆਣਪ ਅੱਜ ਕੈਨੇਡਾ ਦੇ ਬੱਚਿਆਂ ਕੋਲ ਪੁਲਸ ਨਾਲ਼ੋਂ ਜ਼ਿਆਦਾ ਤਾਕਤ ਹੈ! ਸਕੂਲਾਂ ਦੇ ਨੇੜੇ Cross Walk ਬਣੇ ਹੁੰਦੇ ਹਨ ਸਟ੍ਰੀਟ ਪਾਰ ਕਰਨ ਵਾਸਤੇ ਤੇ 10 ਕੁ ਸਾਲ ਦੇ ਬੱਚੇ ਪਟਰੋਲ ਬਣਦੇ ਹਨ ਉਹਨਾਂ ਨੂੰ ਸਪੈਸ਼ਲ ਟਰੇਨਿੰਗ ਦਿੱਤੀ ਜਾਂਦੀ ਹੈ ਜੋ ਦੂਸਰੇ ਬੱਚਿਆਂ ਨੂੰ ਸ਼ੜਕ ਪਾਰ ਕਰਾਉਂਦੇ ਹਨ ਉਹ ਜਦੋਂ ਰੁਕਣ ਲਈ Flag ਸੁੱਟਦੇ ਹਨ ਅਗਰ ਕੋਈ ਕਾਰ ਨਾਂ ਰੁਕੇ ਪਟਰੋਲ ਕਾਰ ਦੀ ਪਲੇਟ ਨੰਬਰ ਲੈਕੇ ਸਕੂਲ ਪਰਿੰਸੀਪਲ ਨੂੰ ਦੱਸ ਦੇਵੇ ਤੇ ਉਹ ਪੁਲੀਸ ਨੂੰ ਫ਼ੋਨ ਕਰ ਦੇਵੇ ਪੁਲੀਸ 500 ਡਾਲਰ ਦੀ ਟਿਕਟ ਤੁਹਾਡੇ ਘਰ ਦੇਕੇ ਜਾਵੇਗੀ ਤੇ ਉਸ ਟਿਕਟ ਨੂੰ ਜਿੱਡਾ ਵੱਡਾ ਮਰਜ਼ੀ ਵਕੀਲ ਕਰ ਲਵੋ ਕੋਈ ਵੀ ਜੱਜ ਮੁਆਫ਼ ਨਹੀ ਕਰੇਗਾ ਕਿਉਂਕਿ ਬੱਚਿਆ ਦੀ ਸੁਰੱਖਿਆ ਦਾ ਮਸਲਾ ਹੈ!

Show More
Close
www.000webhost.com