ਕੈਲਗਰੀ

ਕੈਲਗਰੀ ਦੇ ਵਿਦਿਆਰਥੀਆਂ ਨੇ ਵਧਾਇਆ ਅਲਬਰਟਾ ਵਾਸੀਆਂ ਦਾ ਮਾਣ


ਫਾਰਮੂਲਾ ਵਿਖੇ ਬਣਾਈ ਕਾਰ ਨੂੰ ਪਛਾੜ ਬਣਾਇਆ ਰਿਕਾਰਡ 
ਕੈਲਗਰੀ (10 ਜੁਲਾਈ, ਹਰਪ੍ਰੀਤ ਸਿੰਘ): ਗੱਲ ਅਲਬਰਟਾ ਵਾਸੀਆਂ ਦੇ ਲਈ ਬੜੀ ਮਾਣ ਕਰਨ ਵਾਲੀ ਹੈ। ਕਿਉਂਕਿ ਤੁਹਾਡੇ ਸੂਬੇ ਦੇ ਕੁਝ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਵਲੋਂ ਬਣਾਈ ਸੌਰ (ਸੋਲਰ) ਊਰਜਾ ਨਾਲ ਚੱਲਣ ਵਾਲੀ ਕਾਰ ਨੇ ਅੰਤਰ-ਰਾਸ਼ਟਰੀ ਪ੍ਰਤੀਯੋਗਿਤਾ ਜਿੱਤੀ ਹੈ। ਇਹ ਕਾਰ ਟੂ ਸੀਟਰ ਹੈ ਅਤੇ 100 ਕਿਲੋਮੀਟਰ ਦੀ ਰਫਤਾਰ ਫੜ੍ਹ ਸਕਦੀ ਹੈ।

ਜਿਸ ਕਾਰ ਨੂੰ ਇਨ੍ਹਾਂ ਵਲੋਂ ਹਰਾਇਆ ਗਿਆ ਹੈ ਉਹ ਫਾਰਮੂਲਾ ਸਨ ਗ੍ਰੈਂਡ ਪ੍ਰੀਕਸ, ਟੈਕਸਸ ਵਿੱਚ ਬਣਾਈ ਗਈ ਸੀ।

ਕਾਰ ਨੂੰ ਵਿਦਿਆਰਥੀਆਂ ਵਲੋਂ ਸ਼ੂਲੀਕ ਏਰੀਜੀਆ ਨਾਮ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਇਹ ਕਾਰ ਪਿਛਲੇ ਕੁਝ ਸਮੇਂ ਵਿੱਚ ਨਾਰਥ ਅਮਰੀਕਾ ਵਿੱਚ ਹੋਈਆਂ ਕਾਫੀ ਪ੍ਰਤੀਯੋਗਿਤਾਵਾਂ ਜਿੱਤ ਚੁੱਕੀ ਹੈ।ਕਾਰ ਦੇ ਡਿਜਾਇਨਰਾਂ ਨੂੰ ਆਸ ਹੈ ਕਿ ਇਹ ਕਾਰ ਭਵਿੱਖ ਵਿੱਚ ਹੋਰ ਉਪਲਬਧੀਆਂ ਹਾਸਿਲ ਕਰੇਗੀ।

Show More

Related Articles

Close
www.000webhost.com