ਐਡਮਿੰਟਨ

ਐਡਮਿੰਟਨ ਵੱਸਦੇ ਡਾਕਟਰ ਅਵੀ ਔਲਖ ਦਾ ਸ਼ਾਨਦਾਰ ਉਪਰਾਲਾ

ਭਾਈਚਾਰੇ ਤੋਂ ਓਪੀਓਇਡ ਪ੍ਰਭਾਵਿਤ ਲੋਕਾਂ ਲਈ ਦੇ ਰਹੇ ਨਿਵੇਕਲੀਆਂ ਸੇਵਾਵਾਂ 

ਐਡਮਿੰਟਨ/ ਕੈਲਗਰੀ (8 ਜੁਲਾਈ, ਹਰਪ੍ਰੀਤ ਸਿੰਘ): ਓਪੀਓਇਡਜ ਦੇ ਆਦਿ ਹੋ ਜਾਣਾ ਤਾਂ ਹਮੇਸ਼ਾ ਮਾੜਾ ਹੀ ਹੁੰਦਾ ਹੈ ਅਤੇ ਇਸ ਆਦਤ ਤੋਂ ਛੁਟਕਾਰਾ ਪਾਉਣ ਲਈ ਡਾਕਟਰ ਦੀ ਮੱਦਦ ਲੈਣਾ ਕੋਈ ਵੱਡੀ ਗੱਲ ਨਹੀਂ , ਪਰ ਇੱਥੇ ਰਹਿੰਦੇ ਦੱਖਣੀ ਭਾਈਚਾਰੇ ਲਈ ਇਹ ਸ਼ਾਇਦ ਕਿਤੇ ਨਾ ਕਿਤੇ ਇੱਕ ਹਊਏ ਦੀ ਤਰ੍ਹਾਂ ਹੈ, ਏਹੇ ਹਊਆ ਲੈਂਗੂਏਜ ਬੈਰੀਅਰ ਵੀ ਹੋ ਸਕਦਾ ਹੈ ਅਤੇ ਸਮਾਜਿਕ ਸ਼ਰਮਿੰਦਗੀ ਵੀ ਮੰਨਿਆ ਜਾ ਸਕਦਾ ਹੈ।

ਡਾਕਟਰ ਅਵੀ ਔਲਖ ਹੋਣਾ ਵਲੋਂ ਇਸੇ ਦੇ ਮੱਦੇਨਜਰ ਨਵੰਬਰ ਵਿੱਚ ਐਡਮਿੰਟਨ ਇਲਾਕੇ ਵਿੱਚ ਸਵੇਰਾ ਮੈਡੀਕਲ ਸੈਂਟਰ ਖੋਲ਼ਿਆ ਗਿਆ ਹੈ ਤਾਂ ਜੋ ਉਹ ਕਮਿਊਨਿਟੀ ਤੋਂ ਅਜਿਹੇ ਪ੍ਰਭਾਵਿਤ ਪੀੜਿਤਾਂ ਦੀ ਮੱਦਦ ਕਰ ਸਕਣ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਕਲੀਨਿਕ ਵਿੱਚ ਇੰਗਲਿਸ਼ ਤੋਂ ਇਲਾਵਾ ਪੰਜਾਬੀ, ਊਰਦੂ, ਹਿੰਦੀ ਭਾਸ਼ਾਵਾਂ ਵੀ ਬੋਲੀਆਂ ਜਾਂਦੀਆਂ ਹਨ। ਤਾਂ ਜੋ ਮਰੀਜ ਨੂੰ ਇਲਾਜ ਸਮਝਣ ਅਤੇ ਕਰਵਾਉਣ ਵਿੱਚ ਕੋਈ ਦਿੱਕਤ ਨਾ ਆਵੇ।

ਉਨ੍ਹਾਂ ਦਾ ਅਜਿਹੇ ਪੀੜਿਤ ਪਰਿਵਾਰਾਂ ਅਤੇ ਲੋਕਾਂ ਨੂੰ ਸੁਨੇਹਾ ਹੈ ਕਿ ਕੈਨੇਡੀਅਨ ਸਿਹਤ ਵਿਭਾਗ ਅਜਿਹੇ ਕਿਸੇ ਵੀ ਇਲਾਜ ਲਈ ਮਰੀਜਾਂ ਸਬੰਧਿਤ ਪੂਰੀ ਪ੍ਰਾਈਵੇਸੀ ਦਾ ਧਿਆਨ ਰੱਖਦਾ ਹੈ ਅਤੇ ਜੇਕਰ ਕੋਈ ਵੀ ਪੀੜਿਤ ਹੈ ਤਾਂ ਉਹ ਆਵੇ ਅਤੇ ਆਪਣਾ ਇਲਾਜ ਗੁਪਤ ਰੂਪ ਵਿੱਚ ਆਪਣੀ ਹੀ ਭਾਸ਼ਾ ਵਿੱਚ ਬੋਲਕੇ/ ਦੱਸਕੇ ਕਰਵਾਏ। 

Show More

Related Articles

Close
www.000webhost.com