Uncategorized

ਜੇ ਘਰ ਨੂੰ ਲੱਗੀ ਅੱਗ ਬੁਝਾਉਣ ਦੇ ਵੀ ਪੈਸੇ ਦੇਣੇ ਪੈਗੇ ਤਾਂ ਫਿਰ ਸਰ ਗਿਆ

ਮਾਮਲਾ ਫਾਇਰ ਵਿਭਾਗ ਵਲੋਂ ਐਡਮਿੰਟਨ ਵਿੱਚ ਵਿਅਕਤੀ ਨੂੰ ਭੇਜੇ ਗਏ $12000 ਦੇ ਬਿੱਲ ਦਾ
….
ਐਡਮਿੰਟਨ (5 ਜੁਲਾਈ) ਅਕਤੂਬਰ 2018 ਵਿੱਚ ਐਡਮਿੰਟਨ ਦੇ ਵੋਇਟੇਕ ਟੇਕੋਸਕੀ ਨੰ $12000 ਦਾ ਬਿੱਲ ਭੇਜਿਆ ਗਿਆ ਸੀ, ਬਿੱਲ ਫਾਇਰ ਵਿਭਾਗ ਵਲੋਂ ਭੇਜਿਆ ਗਿਆ ਸੀ ਅਤੇ ਇਹ ਬਿੱਲ ਵੋਇਟੇਕ ਦੇ ਘਰ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਭੇਜਿਆ ਗਿਆ ਸੀ, ਜਿਸ ਵਿੱਚ ਕਈ ਤਰ੍ਹਾਂ ਦੇ ਖਰਚੇ ਪਾਏ ਗਏ ਸਨ। 

ਭਾਵੇਂ ਅਜਿਹੇ ਖਰਚੇ ਘਰ ਦੀ ਇੰਸ਼ੋਰੈਂਸ ਕੰਪਨੀ ਭੁਗਤਾ ਦਿੰਦੀ ਹੈ, ਪਰ ਵੋਇਟੇਕ ਦੇ ਮਾਮਲੇ ਵਿੱਚ ਅਜਿਹਾ ਨਹੀਂ ਸੀ ਅਤੇ ਉਸ ਦੀ ਇੰਸ਼ੋਰੈਂਸ ਸਿਰਫ $1500 ਹੀ ਕਵਰ ਕਰਦੀ ਸੀ। ਮਾਮਲਾ ਕਾਉਂਸਲ ਤੱਕ ਪੁੱਜਾ ਅਤੇ ਹੁਣ ਇਸ ਮੰਗੇ ਗਏ ਖਰਚੇ ਸਬੰਧੀ ਜੋ ਕਾਨੂੰਨ ਅਮਲ ਵਿੱਚ ਹੈ ਉਸਨੂੰ ਬਦਲਣ ਦੀ ਮੰਗ ਉੱਠਣ ਲੱਗੀ ਹੈ। ਕਾਉਂਸਲਰਾਂ ਵਲੋਂ ਇਹ ਤਰਕ ਦਿੱਤੇ ਜਾ ਰਹੇ ਹਨ ਕਿ ਆਮ ਰਿਹਾਇਸ਼ੀ ਆਪਣੇ ਹੋਰ ਟੈਕਸ ਪੂਰੇ ਨਹੀਂ ਦਿੰਦਾ,ਜੋ ਅਜਿਹੇ ਬੋਝ ਵੀ ਉਸਦੇ ਸਿਰ ਪੈਣ ਨਾਲੇ ਜੇ ਫਾਇਰ ਵਿਭਾਗ ਨੂੰ ਫੰਡਿਗ ਪੂਰੀ ਹੁੰਦੀ ਹੈ ਤਾਂ ਫਿਰ ਉਹ ਅਜਿਹੇ ਖਰਚਿਆਂ ਦੇ ਬਿੱਲ ਭੇਜ ਕੇ ਲੋਕ ਨੂੰ ਕਿਉਂ ਪ੍ਰੇਸ਼ਾਨ ਕਰੇ।

ਮਾਮਲਾ ਹੁਣ ਰੀਵਿਊ ਵਿੱਚ ਹੈ ਅਤੇ ਜੇ ਇਸ ਕਾਨੂੰਨ ਵਿੱਚ ਸੁਧਾਰ ਹੋ ਜਾਣ ਤਾਂ ਇਸਦਾ ਐਡਮਿੰਟਨ ਵਾਸੀਆਂ ਨੂੰ ਬਹੁਤ ਲਾਹਾ ਹੋਏਗਾ।

Show More

Related Articles

Close
www.000webhost.com