Uncategorized

ਪ੍ਰੇਸ਼ਾਨ ਚੱਲ ਰਹੇ ਅਲਬਰਟਾ ਦੇ ਫਾਰਮਰਾਂ ਦੇ ਹੱਕ ਵਿੱਚ ਰੱਖੀ ਜੈਸਨ ਕੈਨੀ ਨੇ ਰੱਖੀ ਬਾਰਬੀਕਿਊ ਈਵੈਂਟ


ਐਡਮਿੰਟਨ/ ਕੈਲਗਰੀ (4 ਜੁਲਾਈ): ਬੀਤੇ ਦਿਨੀਂ ਅਲਬਰਟਾ ਪ੍ਰੀਮੀਅਰ ਜੈਸਨ ਕੈਨੀ ਵਲੋਂ ਹੋਰਨਾਂ ਸਰਕਾਰ ਦੇ ਲੀਡਰਾਂ ਨਾਲ ਇੱਕ ਬਾਰਬੀਕਿਊ ਈਵੈਂਟ ਰੱਖੀ ਗਈ, ਇਸ ਈਵੈਂਟ ਦਾ ਮੁੱਖ ਮਕਸਦ ਉਨ੍ਹਾਂ ਫਾਰਮਰਾਂ ਲਈ ਚੰਗੇ ਖ੍ਰੀਦਾਰ ਲਭੱਣਾ ਸੀ, ਜੋ ਇਸ ਵੇਲੇ ਕੈਨੇਡਾ/ ਚੀਨ ਦੀ ਆਪਣੀ ਖਹਿਬਾਜੀ ਦਾ ਸ਼ਿਕਾਰ ਹੋ ਰਹੇ ਹਨ।

ਦੱਸਣਯੋਗ ਹੈ ਕਿ ਅਲ਼ਬਰਟਾ ਬੀਫ ਅਤੇ ਪੋਰਕ ਉਤਪਾਦਨ ਵਿੱਚ ਕੈਨੇਡਾ ਵਿੱਚ ਤੀਜੇ ਨੰਬਰ ‘ਤੇ ਆਉਂਦਾ ਹੈ। ਪਰ ਚੀਨ ਵਲੋਂ ਕੈਨੇਡੀਅਨ ਬੀਫ ਅਤੇ ਪੋਰਕ ‘ਤੇ ਰੋਕ ਲਾਏ ਜਾਣ ਮਗਰੋਂ, ਇਨ੍ਹਾਂ ਫਾਰਮਰਾਂ ਨੂੰ ਕਾਫੀ ਨੁਕਸਾਨ ਝੱਲਣਾ ਪੈ ਰਿਹਾ ਹੈ। 

ਇਸ ਈਵੈਂਟ ਰਾਂਹੀ ਪ੍ਰੀਮੀਅਰ ਜੈਸਨ ਕੈਨੀ ਵਲੋਂ ਇਨ੍ਹਾਂ ਫਾਰਮਰਾਂ ਲਈ ਖ੍ਰੀਦਾਰ ਲੱਭ ਕੇ ਇਨ੍ਹਾਂ ਦੀ ਮੱਦਦ ਕਰਨ ਦਾ ਸਲਾਹੁਣਯੋਗ ਉਪਰਾਲਾ ਕੀਤਾ ਜਾ ਰਿਹਾ ਹੈ।

Show More

Related Articles

Close
www.000webhost.com