ਐਡਮਿੰਟਨ

ਸਾਵਧਾਨ!! 28 ਨਵੰਬਰ ਨੂੰ ਕੈਨੇਡਾ ਵਾਸੀਆਂ ਨੂੰ ਮਿਲ ਸਕਦਾ ਹੈ ਐਮਰਜੈਂਸੀ ਅਲਰਟ ਮੈਸੇਜ, ਪਰ ਚਿੰਤਾ ਦੀ ਕੋਈ ਗੱਲ ਨਹੀਂ 

ਕੈਲਗਰੀ (19 ਨਵੰਬਰ): ਆਉਂਦੀ 28 ਨੰਵਬਰ ਨੂੰ ਕੈਨੇਡੀਆਂ ਵਾਸੀਆਂ ਦੇ ਮੋਬਾਇਲ ਤੇ ਇੱਕ ਐਮਰਜੈਂਸੀ ਅਲਰਟ ਮੈਸੇਜ ਮਿਲ ਸਕਦਾ ਹੈ, ਪਰ ਇਸ ਸੰਬੰਧੀ ਚਿੰਤਾ ਦੀ ਕੋਈ ਗੱਲ ਨਹੀਂ ਹੋਵੇਗੀ, ਕਿਉਕਿ ਇਹ ਮੈਸੇਜ ਬਤੌਰ ਟੈਸਟ ਭੇਜ਼ਿਆ ਜਾ ਰਹਾ ਹੈ।

ਇਸ ਗੱਲ ਦੀ ਜਾਣਕਾਰੀ ਪਬਲਿਕ ਸੇਫਟੀ ਮਨਿਸਟਰ ਰਾਲਫ ਗੁਡੇਲ ਵੱਲੋਂ ਅੱਜ ਇੱਕ ਪ੍ਰੈੱਸ ਨੋਟ ਜਾਰੀ ਕਰਕੇ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਹ ਮੈਸੇਜ ਅਲਰਟ ਰੈਡੀ ਪ੍ਰੋਗਰਾਮ ਦੇ ਤਹਿਤ ਭੇਜਿਆ ਜਾਵੇਗਾ ਅਤੇ ਇਸ ਦੇ ਤਹਿਤ 28 ਨਵੰਬਰ ਨੂੰ ਦੁਪਹਿਰ 1.55 ਤੇ ਰੇਡੀਓ, ਟੀਵੀ ਅਤੇ ਵਾਇਰਲੈੱਸ ਨੈੱਟਵਰਕਾਂ ‘ਤੇ ਇਹ ਮੈਸੇਜ ਭੇਜਿਆ ਜਾਏਗਾ। ਕਿਊਬਿਕ ਵਿੱਚ ਇਹ ਮੈਸੇਜ ਇੱਕ ਘੰਟਾ ਦੇਰੀ ਨਾਲ ਭੇਜਿਆ ਜਾਏਗਾ।

ਦੱਸਣਯੋਗ ਹੈ ਕਿ ਐਮਰਜੈਂਸੀ ਦੇ ਹਾਲਾਤਾਂ ਵਿਚ ਲੋਕਾਂ ਨੂੰ ਸੁਚੇਤ ਕਰਨ ਦੇ ਲਈ ਇਹ ਸੇਵਾ ਅਮਲ ਵਿਚ ਲਿਆਂਦੀ ਜਾਏਗੀ।

ਵੈਸੇ ਤਾਂ ਜ਼ਿਆਦਾਤਰ ਮੋਬਾਈਲ ਧਾਰਕਾਂ ਨੂੰ ਇਹ ਮੈਸੇਜ ਮਿਲ ਜਾਏਗਾ, ਪਰ ਜਿਨ੍ਹਾਂ ਨੇ ਸਾਫਟਵੇਅਰ ਆਦਿ ਅਪਡੇਟ ਨਹੀਂ ਹਨ, ਉਨ੍ਹਾਂ ਨੂੰ ਜ਼ਰੂਰੀ ਹੈ ਕਿ ਉਹ ਆਪਣੇ ਸਾਫਟਵੇਅਰ ਅਪਡੇਟ ਕਰਕੇ ਰੱਖਣ ਤਾਂ ਜੋ ਉਨਾਂ ਨੂੰ ਮੈਸੇਜ ਮਿਲ ਸਕੇ।

Show More

Related Articles

Leave a Reply

Your email address will not be published. Required fields are marked *

Close
www.000webhost.com