CalgaryHome

ਕੈਨੇਡਾ ਵਾਸੀ ਜਿੱਥੇ ਜਾਂਦੇ, ਓਥੇ ਈ ਸਭ ਦਾ ਮਨ ਜਿੱਤਦੇ ਹੁਣ ਰੱਗਬੀ ਟੀਮ ਨੇ ਜਿੱਤਿਆ ਜਪਾਨ ਵਾਲਿਆਂ ਦਾ ਦਿਲ


ਕੈਲਗਰੀ (14 ਅਕਤੂਬਰ, ਹਰਪ੍ਰੀਤ ਸਿੰਘ): ਜਪਾਨ ਵਿੱਚ ਚੱਲ ਰਹੇ ਰੱਗਬੀ ਵਰਲਡ ਕੱਪ ਦੇ ਕਈ ਮੈਚ ਉਥੇ ਆਏ ਭਿਆਨਕ ਤੂਫਾਨ ਦੀ ਬਲੀ ਚ੍ਹੜ ਗਏ, ਇਨ੍ਹਾਂ ਵਿੱਚ ਕੈਨੇਡਾ ਅਤੇ ਨਾਮੀਬੀਆ ਵਿਚਾਲੇ ਹੋਣ ਵਾਲਾ ਮੈਚ ਵੀ ਸੀ। ਪਰ ਮੈਚ ਰੱਦ ਹੋਣ ਤੋਂ ਬਾਅਦ ਜੋ ਚੰਗਾ ਕਾਰਨਾਮਾ ਕੈਨੇਡੀਅਨ ਟੀਮ ਨੇ ਕੀਤਾ ਉਸਦੀਆਂ ਪੋਸਟਾਂ ਦੁਨੀਆਂ ਭਰ ਵਿੱਚ ਵਾਇਰਲ ਹੋ ਰਹੀਆਂ ਹਨ।
ਕੈਲਗਰੀ ਤੋਂ ਕੈਨੇਡੀਅਨ ਟੀਮ ਦੇ ਮੈਂਬਰ ਹੋਰਨੇਟ ਗੋਰਡਨ ਮਕੇਰੀ ਨੇ ਦੱਸਿਆ ਕਿ ਜੱਦੋਂ ਟੀਮ ਦਾ ਮੈਚ ਰੱਦ ਹੋ ਗਿਆ ਤਾਂ ਟੀਮ ਦੇ ਮੈਂਬਰਾਂ ਨੇ ਬੁਰੀ ਤਰ੍ਹਾਂ ਨੁਕਸਾਨੇ ਗਏ ਜਪਾਨੀਆਂ ਦੀ ਮੱਦਦ ਬਾਰੇ ਸੋਚਿਆ ਅਤੇ ਸਾਰੀ ਟੀਮ ਸਫਾਈ ਕਰਨ ਸੜਕਾਂ ‘ਤੇ ਨਿਕਲ ਪਈ। ਜੋ ਜਿਸਦੀ ਮੱਦਦ ਕਰ ਸਕਿਆ ਉਸਨੇ ਕੀਤੀ ਅਤੇ ਖੁਸ਼ ਹੋ ਕੇ ਜਪਾਨੀਆਂ ਨੇ ਵੀ ਇਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ ਕੀਤੀਆਂ।

Show More

Related Articles