ਕੈਲਗਰੀਖੇਡ-ਮੇਲੇ

ਆਈਸ ਹਾਕੀ ਦੇ ਗੁਰ ਸਿੱਖਣ ਪੁੱਜੀ ਇੰਡੀਆ ਦੀ ਨੈਸ਼ਨਲ ਹਾਕੀ ਟੀਮ ਕੈਲਗਰੀ 

ਕੈਲਗਰੀ (17 ਨਵੰਬਰ): ਕੈਲਗਰੀ ਵਿੱਚ ਸ਼ੁਰੂ ਹੋਏ ਵਿੱਕਫੈਸਟ ਵਿੱਚ ਜਿੱਥੇ ਕਈ ਖੇਡ ਟੀਮਾਂ ਦੋਸਤਾਨਾਂ

ਕੈਲਗਰੀ (17 ਨਵੰਬਰ): ਕੈਲਗਰੀ ਵਿੱਚ ਸ਼ੁਰੂ ਹੋਏ ਵਿੱਕਫੈਸਟ ਵਿੱਚ ਜਿੱਥੇ ਕਈ ਖੇਡ ਟੀਮਾਂ ਦੋਸਤਾਨਾਂ ਮੈਚ ਖੇਡਦੀਆਂ ਹਨ, ਉੱਥੇ ਹੀ ਖਿਡਾਰੀਆਂ ਲਈ ਇੱਥੇ ਬਹੁਤ ਕੁਝ ਨਵਾਂ ਸਿੱਖਣ ਲਈ ਹੁੰਦਾ ਹੈ ਅਤੇ ਇਸੇ ਦੇ ਚੱਲਦਿਆਂ ਇੰਡੀਆ ਦੀ ਮਹਿਲਾਵਾਂ ਦੀ ਨੈਸ਼ਨਲ ਆਈਸ ਹਾਕੀ ਟੀਮ ਕੈਲਗਰੀ ਪੁੱਜ ਗਈ ਹੈ, ਟੀਮ ਮੈਂਬਰ ਸ਼ਬੀਨਾ ਕਾਂਸਲ ਨੇ ਦੱਸਿਆ ਕਿ ਉਹ ਅਨੁਭਵ ਉਨ੍ਹਾਂ ਦੀ ਟੀਮ ਲਈ ਬਹੁਤ ਸ਼ਾਨਦਾਰ ਰਹੇਗਾ ਕਿਉਂਕਿ ਇਹ ਉਨ੍ਹਾਂ ਦੀ ਖੇਡ ਵਿੱਚ ਬਹੁਤ ਸਹਾਇਕ ਸਿੱਧ ਹੋਵੇਗਾ। ਕਿਉਂਕਿ ਇੰਡੀਆ ਵਿੱਚ ਆਈਸ ਹਾਕੀ ਅਤੇ ਇੱਥੋਂ ਦੀ ਆਈਸ ਹਾਕੀ ਦੇ ਟਰੈਕਾਂ ਵਿੱਚ ਬਹੁਤ ਫਰਕ ਹੈ ਉਸ ਨੇ ਦੱਸਿਆ ਕਿ ਇੰਡੀਆ ਵਿੱਚ ਬਰਫ਼ ਦੇ ਵਿੱਚ ਬਹੁਤ ਕ੍ਰੈਕ ਮਿਲਦੇ ਹਨ, ਜਿਸ ਦੇ ਚਲਦਿਆਂ ਕਈ ਵਾਰ ਡਿੱਗ ਜਾਂਦੇ ਹਨ ਅਤੇ ਉਨ੍ਹਾਂ ਦੀਆਂ ਬਾਉਂਡਰੀਆਂ ਵੀ ਮੈਦਾਨਾਂ ਦੀਆਂ ਬਹੁਤ ਵਧੀਆਂ ਨਹੀਂ ਹੁੰਦੀਆਂ, ਜਿਸ ਦੇ ਚੱਲਦਿਆਂ ਨਾਲ ਖੇਡਣ ਵਿੱਚ ਕਾਫੀ ਪ੍ਰੇਸ਼ਾਨੀ ਆਉਂਦੀ ਹੈ।ਇੱਥੋਂ ਦੀ ਖੇਡ ਅਤੇ ਮੈਦਾਨਾਂ ਤੋਂ ਸਾਰੀ ਟੀਮ ਹੀ ਬਹੁਤ ਪ੍ਰਭਾਵਿਤ ਹੋਈ ਨਜਰ ਆ ਰਹੀ ਹੈ।

Show More

Related Articles

Leave a Reply

Your email address will not be published. Required fields are marked *

Close
www.000webhost.com