ਐਡਮਿੰਟਨ

ਡੇ ਕੇਅਰ ਨੂੰ ਬੱਚਿਆਂ ਦੇ ਗਾਇਬ ਹੋਣ ‘ਤੇ ਦੋਸ਼ੀ ਨਾ ਠਹਿਰਾਏ ਜਾਣ ਤੇ ਨਾਰਾਜ਼ ਮਾਪੇ 

ਘਟਨਾ ਬ੍ਰਾਈਟਪਾਥ ਸ਼ੈਰਵੁੱਡ ਪਾਰਕ ਡੇ ਕੇਅਰ ਦੀ

ਐਡਮਿੰਟਨ (18 ਨਵੰਬਰ): ਘਟਨਾ ਬ੍ਰਾਈਟਪਾਥ ਸ਼ੈਰਵੁੱਡ ਪਾਰਕ ਡੇ ਕੇਅਰ ਵਿੱਚ ਕੁਝ ਦਿਨ ਪਹਿਲਾਂ ਵਾਪਰੀ ਸੀ, ਜੱਦ 2 ਸਾਲਾਂ ਦੇ 2 ਛੋਟੇ ਬੱਚੇ ਸਕੂਲ ਦੇ ਵਿੱਚੋਂ ਗਾਇਬ ਹੋ ਗਏ ਅਤੇ ਉਨ੍ਹਾਂ ਨੂੰ ਸਕੂਲ ਦੇ ਇੱਕ ਨਜਦੀਕੀ ਸ਼ੇਡ ਵਿੱਚ ਲੱਭਿਆ ਗਿਆ।
ਇਸ ਤੋਂ ਬਾਅਦ ਮਾਮਲੇ ਦੀ ਛਾਣਬੀਨ ਕੀਤੀ ਗਈ ਅਤੇ ਇੰਸਪੈਕਟਰ ਵੱਲੋਂ ਸਕੂਲ ਨੂੰ ਦੋਸ਼ੀ ਨਹੀਂ ਠਹਿਰਾਇਆ ਗਿਆ, ਜਿਸ ‘ਤੇ ਮਾਪੇ ਨਾਰਾਜ਼ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਕੂਲ ਦੋਸ਼ੀ ਨਹੀਂ ਸੀ ਤਾਂ ਉਨ੍ਹਾਂ ਦੇ ਬੱਚੇ ਸਕੂਲ ਵਿੱਚੋਂ ਕਿਸ ਤਰ੍ਹਾਂ ਗਾਇਬ ਹੋਏ ਅਤੇ ਇਹ ਸਚਮੁੱਚ ਹੈਰਾਨੀਜਨਕ ਹੈ ਕਿ ਸਕੂਲ ਨੂੰ ਸਿਰਫ਼ ਦਿਸ਼ਾ ਨਿਰਦੇਸ਼ ਦੇ ਕੇ ਛੱਡ ਦਿੱਤਾ ਗਿਆ, ਜਦਕਿ ਸਕੂਲ ‘ਤੇ ਇਸ ਪੂਰੀ ਜ਼ਿੰਮੇਵਾਰੀ ਸੀ ਅਤੇ ਉਸ ਤੇ ਕਾਰਵਾਈ ਬਣਦੀ ਲਾਜ਼ਮੀ ਸੀ।

Show More

Related Articles

Leave a Reply

Your email address will not be published. Required fields are marked *

Close
www.000webhost.com