CalgaryHome

ਅਲਬਰਟਾ ਵਿੱਚ ਇਨ੍ਹਾਂ ਟਰੱਕ ਡਰਾਈਵਰਾਂ ਨੂੰ ਐਮ ਈ ਐਲ ਟੀ ਟੈਸਟ ਦੇਣ ਤੋਂ ਸਰਕਾਰ ਨੇ ਦਿੱਤੀ ਛੋਟ


ਕੈਲਗਰੀ (10 ਅਕਤੂਬਰ, ਹਰਪ੍ਰੀਤ ਸਿੰਘ): ਬੀਤੇ ਸਾਲ ਹਮਬੋਲਟ ਬ੍ਰੋਂਕੋਜ ਟਰੱਕ -ਬੱਸ ਹਾਦਸੇ ਨੇ ਪੂਰੇ ਕੈਨੇਡਾ ਵਿਚ ਹੀ ਹਲਚਲ ਮਚਾ ਦਿੱਤੀ ਸੀ ਅਤੇ ਡਰਾਈਵਰਾਂ ਦੀ ਟ੍ਰੇਨਿੰਗ ਨੂੰ ਪੁਖਤਾ ਕਰਨ ਲਈ ਐਮ ਈ ਐਲ ਟੀ (ਮੈਂਡੇਟਰੀ ਐਂਟਰੀ ਲੇਵਲ ਟ੍ਰੇਨਿੰਗ) ਟੈਸਟ ਜਰੂਰੀ ਕਰ ਦਿੱਤਾ ਗਿਆ ਸੀ, ਜਿਸ ਤਹਿਤ ਡਰਾਈਵਰਾਂ ਨੂੰ ਆਪਣੇ ਖਰਚ ‘ਤੇ 100 ਘੰਟੇ ਦੀ ਟ੍ਰੇਨਿੰਗ ਜਰੂਰੀ ਸੀ।
ਪਰ ਹੁਣ ਅਲਬਰਟਾ ਸਰਕਾਰ ਵਲੋਂ ਉਨ੍ਹਾਂ ਡਰਾਈਵਰਾਂ ਨੂੰ ਇਸ ਟੈਸਟ ਦੇਣ ਤੋਂ ਛੋਟ ਦਿੱਤੀ ਗਈ ਹੈ, ਜਿਨ੍ਹਾਂ ਨੇ 11 ਅਕਤੂਬਰ 2018 ਤੋਂ ਫਰਵਰੀ 2019 ਵਿੱਚਕਾਰ ਲਾਇਸੈਂਸ ਦਾ ਟੈਸਟ ਪਾਸ ਕੀਤਾ ਸੀ।

Show More

Related Articles