CalgaryHome

ਕੈਲਗਰੀ ਦੇ ਜੋੜੇ ਦੇ ਹੋਏ ਵਾਰੇ-ਨਿਆਰੇ ਲੋਟੋ ਦੇ ਮਿਲੀਅਨ ਡਾਲਰ ਲੱਗੇ ਹੱਥ…

ਕੈਲਗਰੀ (04 ਅਕਤੂਬਰ, ਹਰਪ੍ਰੀਤ ਸਿੰਘ): ਕੈਲਗਰੀ ਰਹਿੰਦੇ ਲੈਰੀ ਅਤੇ ਗਲੈਂਡਾ ਮੈਕਬਰਾਈਡ ਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਕਿ ਉਹ ਹੁਣ ਪਹਿਲਾਂ ਨਾਲੋਂ ਮਿਲੀਅਨ ਡਾਲਰ ਅਮੀਰ ਹੋ ਚੁੱਕੇ ਹਨ।

ਦਰਅਸਲ ਜੋੜੇ ਨੇ ਟੁੱਟੇ ਪੈਸੇ ਨਾ ਹੋਣ ਕਰਕੇ ਟਿਕਟ ਖ੍ਰੀਦੀ ਸੀ ਅਤੇ ਇਹ ਟਿਕਟ ਨਾਰਥਲੈਂਡ ਵਿਲੇਜ ਸ਼ਾਪਿੰਗ ਸੈਂਟਰ ਦੇ ਇੱਕ ਸ਼ਾਪਰਜ ਡਰਗ ਮਾਰਟ ਤੋਂ ਖ੍ਰੀਦੀ ਗਈ ਸੀ।

ਜੋੜਾ ਘੁੰਮਣ ਫਿਰਣ ਦਾ ਪਹਿਲਾਂ ਹੀ ਸ਼ੋਕੀਨ ਸੀ, ਜਿਸ ਕਰਕੇ ਵਰਲਡ ਟੂਅਰ ਤਾਂ ਪੱਕਾ ਹੀ ਹੈ, ਪਰ ਨਾਲ ਹੀ ਅਗਲੇ ਨਿਵੇਸ਼ ਸਬੰਧੀ ਵੀ ਵਿਚਾਰ ਵਟਾਂਦਰੇ ਕਰ ਰਿਹਾ ਹੈ।

Show More

Related Articles