EdmontonHome

ਸੈਮੀ ਟ੍ਰੇਲਰ ਅਤੇ ਐਸ ਯੂ ਵੀ ਵਿੱਚ ਭਿਆਨਕ ਹਾਦਸਾ ਮਹਿਲਾ ਦੀ ਮੌਕੇ ’ਤੇ ਮੌਤ, ਟਰੱਕ ਡਰਾਈਵਰ ਸੁਰੱਖਿਅਤ

ਐਡਮਿੰਟਨ (4 ਅਕਤੂਬਰ): ਦੱਖਣੀ ਅਲਬਰਟਾ ਦੇ ਹਾਈਵੇ 519 ਦੇ ਵਿਚਕਾਰ ਸਥਿਤ ਹਾਈਵੇਅ 2 ਅਤੇ ਹਾਈਵੇਅ 23 ‘ਤੇ ਅੱਜ ਤੜਕੇ 4.30 ਵਜੇ ਬਹੁਤ ਹੀ ਭਿਆਨਕ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਦੁਰਘਟਨਾ ਸੈਮੀ ਟ੍ਰੇਲਰ ਅਤੇ ਐਸ ਯੂ ਵੀ ਵਿਚਕਾਰ ਹੋਈ ਦੱਸੀ ਜਾ ਰਹੀ ਹੈ।

ਫੋਰਟ ਮੈਕਲਿਓਡ ਦੀ ਮੌਕੇ ’ਤੇ ਪੁੱਜੀ ਪੁਲਿਸ ਅਨੁਸਾਰ 31 ਸਾਲਾ ਮਹਿਲਾ ਦੀ ਤਾਂ ਮੌਕੇ ‘ਤੇ ਹੀ ਮੌਤ ਹੋ ਗਈ, ਟਰੱਕ ਡਰਾਈਵਰ ਹਾਦਸੇ ਵਿੱਚ ਚੰਗੀ ਕਿਸਮਤ ਨੂੰ ਬਚ ਗਿਆ ਹੈ। ਦੱਸਣਯੋਗ ਹੈ ਕਿ ਹਾਦਸੇ ਵਾਲੀ ਜਗ੍ਹਾ ਨੋਬਲਫੋਰਡ ਲਿਥਲਬ੍ਰਿਜ ਦੇ ਉਤਰ-ਪੱਛਮ ਵਿੱਚ 30 ਕਿਲੋਮੀਟਰ ’ਤੇ ਸਥਿਤ ਹੈ।

Show More

Related Articles