ਐਡਮਿੰਟਨ

ਫੈਟ ਫਿੰਗਰ ਸਕੈਮ” ਸਬੰਧਿਤ ਰਹੋ ਸਾਵਧਾਨ!! ਐਡਮਿੰਟਨ ਦੇ ਜੋੜੇ ਵੱਲੋਂ ਲੋਕਾਂ ਨੂੰ ਅਪੀਲ 

ਐਡਮਿੰਟਨ (1 ਨਵੰਬਰ): ਐਡਮਿੰਟਨ ਦੇ ਇੱਕ ਜੋੜੇ ਵੱਲੋਂ ਲੋਕਾਂ ਨੂੰ ਫੈਟ ਫਿੰਗਰ ਸਕੈਮ ਤੋਂ ਸੁਚੇਤ ਰਹਿਣ ਦੀ ਬੇਨਤੀ

ਐਡਮਿੰਟਨ (1 ਨਵੰਬਰ): ਐਡਮਿੰਟਨ ਦੇ ਇੱਕ ਜੋੜੇ ਵੱਲੋਂ ਲੋਕਾਂ ਨੂੰ ਫੈਟ ਫਿੰਗਰ ਸਕੈਮ ਤੋਂ ਸੁਚੇਤ ਰਹਿਣ ਦੀ ਬੇਨਤੀ ਕੀਤੀ ਗਈ ਹੈ। ਦੱਸਣਯੋਗ ਹੈ ਕਿ 64 ਸਾਲਾ ਸ਼ੈਨਨ ਅਤੇ ਉਨ੍ਹਾਂ ਦੇ ਪਤੀ ਵੈਸ਼ ਬਰੀਲ (71) ਪਿਛੇ ਜਿਹੇ ਹੀ ਇੱਕ ਤੋਂ ਧੋਖਾਧੜੀ ਦਾ ਸ਼ਿਕਾਰ ਹੋਏ ਹਨ, ਜਿਸ ਵਿੱਚ ਉਨ੍ਹਾਂ ਵੱਲੋਂ ਬੈਂਕ ਨੂੰ ਲਾਇਆ ਗਿਆ ਫੋਨ ਨੰਬਰ ਗਲਤੀ ਨਾਲ ਕਿਸੇ ਹੋਰ ਨੰਬਰ ਤੇ ਲੱਗ ਗਿਆ ਅਤੇ ਅੱਗੋਂ ਬੋਲਣ ਵਾਲੀ ਮਹਿਲਾ ਨੇ ਉਨ੍ਹਾਂ ਨੂੰ ਬੈਂਕ ਦੀ ਹੀ ਕਰਮਚਾਰੀ ਬਣ ਕੇ ਗੱਲ ਕੀਤੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਲਾਲਚ ਦਿੱਤਾ ਕਿ ਕਿਉਂਕਿ ਉਹ ਉਨ੍ਹਾਂ ਦੇ ਪੁਰਾਣੇ ਗ੍ਰਾਹਕ ਹਨ ਇਸ ਦੇ ਲਈ ਉਨ੍ਹਾਂ ਨੇ ਇੱਕ ਵਿਸ਼ੇਸ਼ ਆਫ਼ਰ ਆਈ ਹੈ, ਜਿਸ ਵਿੱਚ ਉਹ ਕੁਝ ਡਾਲਰ ਖਰਚਕੇ ਇੱਕ ਵਧੀਆ ਕਰੂਜ਼ ਟੂਰ ”ਤੇ ਜਾ ਸਕਦੇ ਹਨ। ਕਿਉਂਕਿ ਸ਼ੈਨਨ ਨੇ ਫੋਨ ਨੰਬਰ ਖੁਦ ਡਾਇਲ ਕੀਤਾ ਸੀ ਅਤੇ ਉਨ੍ਹਾਂ ਨੂੰ ਲੱਗਿਆ ਕਿ ਇਹ ਬਿਲਕੁਲ ਸਹੀ ਹੈ ਪਰ ਅਤੇ ਉਨ੍ਹਾਂ ਨੇ ਮਹਿਲਾ ਵੱਲੋਂ ਮੰਗੇ ਜਾਣ ਤੇ ਕਾਰਡ ਨੰਬਰ ਅਤੇ ਉਸ ਦਾ ਸੀਵੀਵੀ ਫੋਨ ਤੇ ਮੌਜੂਦ ਮਹਿਲਾ ਨੂੰ ਦੇ ਦਿੱਤਾ ਅਤੇ ਜਲਦੀ ਹੀ ਉਨ੍ਹਾਂ ਦੇ ਖਾਤੇ ਵਿੱਚੋਂ $175 ਨਿਕਲ ਗਏ। ਪਰ ਜਦ ਇਸ ਸੰਬੰਧੀ ਉਨ੍ਹਾਂ ਦੇ ਬੇਟੇ ਨੇ ਬੈਂਕ ਵਿਚ ਜਾ ਕੇ ਪਤਾ ਕੀਤਾ ਤਾਂ ਬੈਂਕ ਵਾਲਿਆਂ ਨੇ ਦੱਸਿਆ ਕਿ ਇਹ ਇੱਕ ਧੋਖਾਧੜੀ ਹੈ ਅਤੇ ਗ੍ਰਾਹਕ ਇਸ ਲਈ ਇਸ ਧੋਖਾਧੜੀ ਦਾ ਸ਼ਿਕਾਰ ਆਸਾਨੀ ਨਾਲ ਹੋ ਜਾਂਦਾ ਹੈ ਕਿਉਂਕਿ ਫੋਨ ਨੰਬਰ ਉਨ੍ਹਾਂ ਵੱਲੋਂ ਹੀ ਡਾਇਲ ਕੀਤਾ ਜਾਂਦਾ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਫੋਨ ਨੰਬਰ ਗਲਤ ਲੱਗਣ ਦਾ ਕਾਰਨ ਫੋਨ ਡਾਇਲ ਕਰਨ ਵੇਲੇ ਦੱਬਿਆ ਗਿਆ ਕੀ ਪੈਡ ਹੁੰਦਾ ਹੈ ਜੋ ਕਿ ਕਾਲੀ ਕਾਲੀ ਡਾਇਲ ਕਰਨ ਵੇਲੇ ਹੋ ਜਾਂਦਾ ਹੈ ਅਤੇ ਅਜਿਹੇ ਧੋਖਾਧੜੀ ਵਾਲੇ ਬੈਂਕਾਂ ਦੇ ਨਾਲ ਸੰਬੰਧਿਤ ਨੰਬਰਾਂ ਦੇ ਨਾਲ ਮਿਲਦੇ ਜੁਲਦੇ ਨੰਬਰ ਹੀ ਲੈਂਦੇ ਹਨ।

Show More

Related Articles

Leave a Reply

Your email address will not be published. Required fields are marked *

Close
www.000webhost.com