HomeInternational

ਕੈਲਗਰੀ (20 ਅਗਸਤ, ਰਿੰਮੀ ਸੇਖੋਂ): ਪੰਜਾਬ ਵਿੱਚ ਹੜ੍ਹਾਂ ਦੀ ਹਾਲਤ ਹੋਰ ਗੰਭੀਰ ਹੋ ਗਈ ਹੈ। ਦੁਆਬਾ, ਮਾਝਾ ਤੇ ਪੁਆਧ ਦੇ ਇਲਾਕੇ ਕਈ ਕਈ ਫੁਟ ਪਾਣੀ ਹੇਠ ਆ ਗਏ ਹਨ। ਜਾਨ-ਮਾਲ ਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਹੈ।

ਸਕੂਲਾਂ ਵਿੱਚ ਰਾਹਤ ਕੈਂਪ ਲਗਾਏ ਗਏ ਹਨ ਤੇ ਭਾਖੜਾ ਤੋਂ 1 ਲੱਖ 44 ਹਜ਼ਾਰ ਕਿਊਸਿਕ ਪਾਣੀ ਛੱਡੇ ਜਾਣ ਕਾਰਨ ਸਤਲੁਜ ਅਤੇ ਉਸ ਦੀਆਂ ਸਹਾਇਕ ਨਹਿਰਾਂ ਦੇ ਨਾਲ ਲੱਗਦੇ ਪਿੰਡ ਤਬਾਹੀ ਦਾ ਸ਼ਿਕਾਰ ਹੋ ਗਏ ਹਨ। ਦਰਿਆ ਬਿਆਸ ਤੇ ਰਾਵੀ ਨੇ ਵੀ ਵਿਆਪਕ ਨੁਕਸਾਨ ਪਹੁੰਚਾਇਆ ਹੈ। ਪਸ਼ੂਆਂ ਦਾ ਚਾਰਾ ਤੇ ਫਸਲਾਂ ਤਬਾਹ ਹੋ ਗਏ ਹਨ ਤੇ ਹਾਲਾਤ ਬਦਤਰ ਹੁੰਦੇ ਜਾ ਰਹੇ ਹਨ।

Show More

Related Articles