HomeNational

ਆਖਿਰ ਕਿਉਂ ਕੈਨੇਡਾ ਵਾਸੀਆਂ ਨੂੰ ਉਮਰ ਵੱਧਣ ਦੇ ਨਾਲ ਝੱਲਣੀ ਪੈਂਦੀ ਹੈ ਗੋਡਿਆਂ ਦੇ ਦਰਦ ਦੀ ਨਾ ਮੁੱਕਣ ਵਾਲੀ ਬਿਮਾਰੀ

ਐਡਮਿੰਟਨ (19 ਅਗਸਤ): ਉਮਰ ਵੱਧਣ ਦੇ ਨਾਲ ਜਿਆਦਾਤਰ ਕੈਨੇਡਾ ਵਾਸੀਆਂ ਨੂੰ ਥੋੜੀ ਤੋਂ ਲੈਕੇ ਜਿਅਦਾ ਸਮੇਂ ਤੱਕ ਰਹਿਣ ਵਾਲੀ ਗੋਡਿਆਂ ਦੀ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਜਿਆਦਾਤਰ ਮਾਮਲਿਆਂ ਵਿੱਚ ਇਸ ਦਰਦ ਤੋਂ ਬਚਿਆ ਜਾ ਸਕਦਾ ਹੈ, ਅਜਿਹਾ ਮੰਨਣਾ ਹੈ, ਡਾਕਟਰ ਨਜਾਮ ਮੀਆਂ ਦਾ ਜੋ ਕਿ ਵੈਨਕੂਵਰ ਵਿੱਚ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਹਨ। ਮੀਆਂ ਯੂਨੀਵਰਸਿਟੀ ਆਫ ਬੀਸੀ ਨਾਲ ਕਲੀਨਿਕਲ ਐਸੀਸਟੈਂਟ ਪ੍ਰੌਫੈਸਰ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।

ਉਨ੍ਹਾਂ ਦੱਸਿਆ ਕਿ ਜੋੜਾਂ ਦੀ ਦਰਦ ਮਰੀਜਾਂ ਵਿੱਚ ਬੜੇ ਤਰ੍ਹਾਂ ਦੀ ਪਾਈ ਜਾਂਦੀ ਹੈ ਅਤੇ ਜਿਆਦਾਤਰ ਕੈਨੇਡਾ ਵਾਸੀ ਇਸ ਦਰਦ ਤੋਂ ਗੋਡੇ ਬਦਲਵਾ ਕੇ ਹੀ ਨਿਜਾਦ ਪਾਉਂਦੇ ਹਨ, ਮੀਆਂ ਜੀ ਦਾ ਮੰਨਣਾ ਹੈ ਕਿ ਗੋਡਿਆਂ ਦੀ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ, ਜੇਕਰ ਅਸੀਂ ਲੋਕ ਸਮਾਂ ਰਹਿੰਦੇ ਕਸਰਤ ਸ਼ੁਰੂ ਕਰ ਦੀਏ, ਜਿਆਦਾ ਨਹੀਂ ਤਾਂ ਰੋਜਾਨਾ ਦੀ ਥੋੜੀ ਬਹੁਤ ਦੀ ਦੋੜ ਵੀ ਤੁਹਾਡੇ ਗੋਡਿਆਂ ਨੂੰ 80-90 ਸਾਲ ਤੱਕ ਰਿਸ਼ਟ-ਪੁਸ਼ਟ ਰੱਖ ਸਕਦੀ ਹੈ। ਸੋ ਅੱਗੇ ਤੋਂ ਧਿਆਨ ਰੱਖਿਓ, ਬੱਚਿਆਂ ਨਾਲ ਬੱਚੇ ਬਣਕੇ ਖੇਡਣਾ, ਮਤਲਬ ਕਿ ਇਧਰ-ਉਧਰ ਦੋੜਣਾ ਜਾਂ ਸਵੇਰੇ ਸਵੇਰੇ ਮੋਰਨਿੰਗ ਵਾਕ ਦੀ ਜਗ੍ਹਾ ਛੋਟੀ ਜਿਹੀ ਰਨਿੰਗ ਹੋਜੇ ਤਾਂ ਉਹ ਤੁਹਾਡੇ ਗੋਡਿਆਂ ਲਈ ਵਰਦਾਨ ਸਾਬਿਤ ਹੋ ਸਕਦੀ ਹੈ।

ਇਸਨੂੰ ਇੱਕ ਆਦਤ ਬਣਾ ਲਓ, ਗੁਰੇਜ ਨਾ ਕਰਿਓ ਇਸਤੋਂ।

Show More

Related Articles