HomeInternational

ਹੜ੍ਹ ਦੀ ਚੇਤਾਵਨੀ ਵਾਲੇ ਪਿੰਡਾਂ ਦੇ ਵਾਸੀਆਂ ਨੇ ਪਿੰਡ ਛੱਡ ਕੇ ਜਾਣ ਤੋਂ ਕੀਤੀ ਨਾਂਹ ਕਿਹਾ ਮਰਾਂਗੇ ਵੀ ਏਥੇ, ਜਿਉਆਂਗੇ ਵੀ ਏਥੇ

ਐਡਮਿੰਟਨ (19 ਅਗਸਤ, ਹਰਪ੍ਰੀਤ ਸਿੰਘ): ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਦੇ ਚਲਦਿਆਂ ਬੀਤੇ ਦਿਨੀਂ ਪੰਜਾਬ ਦੇ ਸੈਂਕੜੇ ਪਿੰਡਾਂ ਦੇ ਲੋਕਾਂ ਪ੍ਰਸ਼ਾਸ਼ਣ ਵਲੌਂ ਘਰ ਛੱਡਣ ਲਈ ਤਿਆਰ ਰਹਿਣ ਸਬੰਧੀ ਚੇਤਾਵਨੀ ਜਾਰੀ ਹੋਈ ਸੀ। 

ਪਰ ਜਿਆਦਤਰ ਪਿੰਡਾਂ ਦੇ ਵਾਸੀਆਂ ਦਾ ਸਾਂਝੇ ਤੌਰ ‘ਤੇ ਇਹੀ ਕਹਿਣਾ ਹੈ ਕਿ ਉਹ ਮਾਲ-ਡੰਗਰ ਛੱਡ ਕੇ ਕਿਤੇ ਨਹੀਂ ਜਾਣਗੇ, ਕਿਉਂਕਿ ਪ੍ਰਸ਼ਾਸ਼ਣ ‘ਤੇ ਉਨ੍ਹਾਂ ਨੂੰ ਬਿਲਕੁਲ ਵੀ ਭਰੋਸਾ ਨਹੀਂ ਕਿ ਉਹ ਉਨ੍ਹਾਂ ਲਈ ਚੰਗੇ ਪ੍ਰਬੰਧ ਕਰੇਗੀ। ਇਸੇ ਲਈ ਜਿਆਦਾਤਰ ਪਿੰਡਾਂ ਵਾਲਿਆਂ ਨੇ ਸਾਂਝੇ ਤੌਰ ‘ਤੇ ਇੱਕ ਦੂਜੇ ਦੀ ਮੱਦਦ ਦਾ ਐਲਾਨ ਕਰਦਿਆਂ ਇਹ ਕਿਹਾ ਕਿ ਉਹ ਆਪਣਾ ਘਰ ਦਾ ਸਮਾਨ ਆਦਿ ਚੁੱਕ ਕੇ ਚੁਬਾਰਿਆਂ ਵਿੱਚ ਪਹੁੰਚਾ ਦੇਣਗੇ ਅਤੇ ਜੇਕਰ ਕਿਸੇ ਦੇ ਚੁਬਾਰਾ ਆਦਿ ਨਹੀਂ ਵੀ ਹੈ ਤਾਂ ਵੀ ਉਹ ਉਸ ਦਾ ਸਮਾਨ ਸਾਂਝੇ ਤੌਰ ‘ਤੇ ਮੱਦਦ ਕਰਦਿਆਂ ਇੱਕ ਦੂਜੇ ਦੇ ਘਰ ਰੱਖ ਲੈਣਗੇ ਤਾਂ ਜੋ ਲੋਕਾਂ ਦਾ ਘੱਟੋ-ਘੱਟ ਨੁਕਸਾਨ ਹੋਏ।

Show More

Related Articles