HomeInternational

ਸ਼ੁਕਰ ਆ ਰੱਬ ਦਾ ਲੱਗਦਾ, ਅਮਰੀਕਾ ਵਿੱਚ ਇੱਕ ਹੋਰ ਅਨਹੋਣੀ ਹੋਣੋ ਟਲੀ

ਮਿਜੋਰੀ ਪੁਲਿਸ ਨੇ ਬੂਲੇਟ ਪਰੂਫ ਪਾਈ ਵਿਅਕਤੀ ਕੀਤਾ ਗ੍ਰਿਫਤਾਰ, 100 ਜਿੰਦਾ ਰੌਂਦ ਬਰਾਮਦ

ਕੈਲਗਰੀ (੮ ਅਗਸਤ): ਮਿਜੋਰੀ ਪੁਲਿਸ ਵਲੋਂ ਇੱਕ ਬਿਆਨਬਾਜੀ ਕਰਦਿਆਂ ਪੁਸ਼ਟੀ ਕੀਤੀ ਗਈ ਹੈ ਕਿ ਉਨ੍ਹਾਂ ਵਲੋਂ ਮਿਜੋਰੀ ਦੇ ਵਾਲਮਾਰਟ ਨਜਦੀਕ ਇੱਕ ਸ਼ੱਕੀ ਵਿਅਕਤੀ ਦੀ ਗ੍ਰਿਫਤਾਰੀ ਕੀਤੀ ਗਈ ਹੈ। ਵਿਅਕਤੀ ਵਲੋਂ ਜਨਤਕ ਜਗਾਹ ਦੀਆਂ ਤਸਵੀਰਾਂ ਖਿੱਚੇ ਜਾਣ ਅਤੇ ਵੀਡੀਓ ਬਣਾਏ ਜਾਣ ਤੋਂ ਬਾਅਦ ਉਸ ‘ਤੇ ਸ਼ੱਕ ਹੋਇਆ ਅਤੇ ਜੱਦ ਉਸਦੀ ਗ੍ਰਿਫਤਾਰੀ ਹੋਈ ਤਾਂ ਉਸ ਕੋਲੋਂ ਬੁਲੇਟ ਪਰੂਫ ਜੈਕੇਟ ਜੋ ਉਸ ਨੇ ਪਾਈ ਹੋਈ ਸੀ ਅਤੇ ੧੦੦ ਜਿੰਦਾ ਰੌਂਦ ਬਰਾਮਦ ਕੀਤੇ ਗਏ। 

ਇਹ ਗ੍ਰਿਫਤਾਰੀ ਮਿਜੋਰੀ ਦੇ ਸਪ੍ਰਿੰਗਫਿਲਡ ਇਲਾਕੇ ‘ਚ ਸਥਿਤ ਵਾਲਮਾਰਟ ਤੋਂ ਕੀਤੀ ਗਈ ਹੈ ਅਤੇ ਇਹ ਜਾਣਕਾਰੀ ਸਪ੍ਰਿੰਗਫਿਲਡ ਪੁਲਿਸ ਦੇ ਲੈਫਟੀਨੈਂਟ ਮਾਈਕੋ ਲਿਊਕਾ ਵਲੋਂ ਦਿੱਤੀ ਗਈ ਹੈ।

ਪੁਲਿਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ।

Show More

Related Articles