ਐਡਮਿੰਟਨਹੋਮ

ਰਾਤ ਨੂੰ ਚੰਗੀ ਨੀਂਦ ਨਹੀਂ ਆਉਂਦੀ? ਤਾਂ ਬੇਬੇ ਦਾ ਇਹ ਕਾਮਯਾਬ ਦੇਸੀ ਨੁਸਖਾ ਜਰੂਰ ਵਰਤੋ

ਦੋਸਤੋਂ ਨੀਂਦ ਨਾ ਆਉਣਾ ਜਾਂ ਫਿਰ ਇਨਸੋਮਾਨੀਆਂ ਅੱਜ ਕੱਲ ਲੋਕਾਂ ਵਿੱਚ ਇੱਕ ਆਮ ਹੀ ਸਮੱਸਿਆ ਬਣਿਆ ਹੋਇਆ ਹੈ । ਸਾਡਾ ਬਿਜ਼ੀ ਰਹਿਣ ਸ

ਦੋਸਤੋਂ ਨੀਂਦ ਨਾ ਆਉਣਾ ਜਾਂ ਫਿਰ ਇਨਸੋਮਾਨੀਆਂ ਅੱਜ ਕੱਲ ਲੋਕਾਂ ਵਿੱਚ ਇੱਕ ਆਮ ਹੀ ਸਮੱਸਿਆ ਬਣਿਆ ਹੋਇਆ ਹੈ । ਸਾਡਾ ਬਿਜ਼ੀ ਰਹਿਣ ਸਹਿਣ ਅਤੇ ਗਲਤ ਖਾਣ ਪੀਣ ਇਨ੍ਹਾਂ ਦੀ ਇੱਕ ਮੁੱਖ ਵਜ੍ਹਾ ਹੈ ਅਤੇ ਇਸ ਤੋਂ ਇਲਾਵਾ ਕੰਮ ਦਾ ਭਾਰ ਅਤੇ ਟੈਨਸ਼ਨ ਵੀ ਇਸ ਦਾ ਇੱਕ ਮੁੱਖ ਕਾਰਨ ਹੈ ।

ਨੀਂਦ ਸਾਡੇ ਦਿਮਾਗ ਅਤੇ ਸਿਹਤ ਦੋਨਾਂ ਲਈ ਹੀ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਅਸੀਂ ਦਿਨ ਭਰ ਕੰਮ ਕਰਦੇ ਹਾਂ ਉਸ ਤੋਂ ਬਾਅਦ ਸਾਡੇ ਸਰੀਰ ਅਤੇ ਦਿਮਾਗ ਦੀ ਪੂਰੀ ਤਰ੍ਹਾਂ ਨਾਲ ਰੈਸਟ ਲਈ ਇੱਕ ਨੀਂਦ ਹੀ ਅਜਿਹਾ ਸਾਧਨ ਹੈ ਜੋ ਇਨ੍ਹਾਂ ਨੂੰ ਰਿਲੈਕਸ ਕਰ ਸਕਦੀ ਹੈ । ਬੇਸ਼ੱਕ ਆਰਾਮ ਬੈਠ ਕੇ ਵੀ ਕੀਤਾ ਜਾ ਸਕਦਾ ਹੈ ਪ੍ਰੰਤੂ ਅਗਰ ਨੀਂਦ ਨਾ ਆਵੇ ਤਾਂ ਸਰੀਰ ਦੁਬਾਰਾ ਤੋਂ ਮੁੜ ਉਹ ਸ਼ਕਤੀ ਪ੍ਰਾਪਤ ਨਹੀਂ ਕਰ ਸਕਦਾ ਜੋ ਕਿ ਸੌਂ ਕੇ ਪ੍ਰਾਪਤ ਹੁੰਦੀ ।

ਅਕਸਰ ਲੋਕ ਨੀਂਦ ਨਾ ਆਉਣ ਤੇ ਨੀਂਦ ਦੀਆਂ ਗੋਲੀਆਂ ਦਾ ਉਪਯੋਗ ਕਰਦੇ ਹਨ ਅਤੇ ਹੌਲੀ ਹੌਲੀ ਉਨ੍ਹਾਂ ਦੀ ਇਹ ਵਰਤੋਂ ਉਨ੍ਹਾਂ ਦੀ ਆਦਤ ਬਣ ਜਾਂਦੀ ਹੈ । ਨੀਂਦ ਦੀ ਗੋਲੀ ਖਾ ਕੇ ਨੀਂਦ ਤਾਂ ਆ ਜਾਂਦੀ ਹੈ ਪ੍ਰੰਤੂ ਉਹ ਨੀਂਦ ਦੀ ਗੋਲੀ ਸਾਡੇ ਸਰੀਰ ਅਤੇ ਦਿਮਾਗ ਉੱਪਰ ਕਿੰਨਾ ਗਲਤ ਪ੍ਰਭਾਵ ਛੱਡਦੀ ਹੈ ਇਸ ਦਾ ਸ਼ਾਇਦ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਹੋਣਾ । ਕੁਝ ਲੋਕ ਤਾਂ ਇਸ ਦੀ ਵਰਤੋਂ ਕਦੇ ਕਦੇ ਹੀ ਕਰਦੇ ਹਨ ਪ੍ਰੰਤੂ ਕੁਝ ਅਜਿਹੇ ਲੋਕ ਵੀ ਹਨ ਜੋ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਬਹੁਤ ਬੁਰੀ ਤਰ੍ਹਾਂ ਨਾਲ ਪੀੜਤ ਹਨ ਅਤੇ ਉਨ੍ਹਾਂ ਨੂੰ ਗੋਲੀ ਖਾਧੇ ਬਿਨਾਂ ਨੀਂਦ ਨਹੀਂ ਆਉਂਦੀ ।

ਨੀਂਦ ਸਾਡੇ ਸਰੀਰ ਲਈ ਬਹੁਤ ਹੀ ਜ਼ਰੂਰੀ ਹੈ ਤੇ ਇੱਕ ਸਵੱਸਥ ਇਨਸਾਨ ਦੇ ਸਰੀਰ ਦੀ ਇਹ ਨਿਸ਼ਾਨੀ ਹੈ ਕਿ ਉਸ ਨੂੰ ਹਰ ਰਾਤ ਸਮੇਂ ਸਿਰ ਨੀਂਦ ਆ ਜਾਵੇ । ਜਿਵੇਂ ਕਿਸੇ ਗੱਡੀ ਨੂੰ ਲਗਾਤਾਰ ਚਲਾਉਣ ਤੋਂ ਬਾਅਦ ਸਾਨੂੰ ਕੁਝ ਸਮਾਂ ਰੋਕ ਕੇ ਉਸ ਨੂੰ ਠੰਡੀ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਹੀ ਸਾਡਾ ਸਰੀਰ ਵੀ ਲਗਾਤਾਰ ਕੰਮ ਕਰਨ ਤੋਂ ਬਾਅਦ ਨੀਂਦ ਲੈਣ ਅਤੇ ਚੰਗੀ ਰੈਸਟ ਕਰਨ ਦੀ ਜ਼ਰੂਰਤ ਸਮਝਦਾ ਹੈ ।

ਹਰ ਇਨਸਾਨ ਨੂੰ ਔਸਤਨ ਹਰ ਰੋਜ਼ ਛੇ ਘੰਟੇ ਦੀ ਨੀਂਦ ਲੈਣਾ ਬਹੁਤ ਹੀ ਜ਼ਰੂਰੀ ਹੈ । ਨੀਂਦ ਨਾ ਆਉਣ ਦੇ ਮੁੱਖ ਕਾਰਨ ਟੈਨਸ਼ਨ ਗਲਤ ਖਾਣ ਪਾਣ ਜਾਂ ਫਿਰ ਮੋਬਾਈਲ ਕੰਪਿਊਟਰ ਆਦਿ ਦੀ ਜ਼ਿਆਦਾ ਵਰਤੋਂ ਵੀ ਹੋ ਸਕਦਾ ਹੈ । ਕੁਝ ਲੋਕ ਰਾਤ ਸੌਣ ਤੋਂ ਪਹਿਲਾਂ ਕਈ ਘੰਟੇ ਲਗਾਤਾਰ ਮੋਬਾਇਲ ਦਾ ਇਸਤੇਮਾਲ ਕਰਦੇ ਹਨ ਅਜਿਹੇ ਲੋਕਾਂ ਨੂੰ ਵੀ ਨੀਂਦ ਨਾ ਆਉਣ ਦੀ ਸਮੱਸਿਆ ਹੋ ਜਾਂਦੀ ਹੈ।

ਇਸ ਤੋਂ ਇਲਾਵਾ ਕੁਝ ਲੋਕਾਂ ਦਾ ਰੋਜ਼ਾਨਾ ਨੇਮ ਇਹੋ ਜਿਹਾ ਹੈ ਕਿ ਉਨ੍ਹਾਂ ਦੇ ਸੌਣ ਦਾ ਕੋਈ ਪੱਕਾ ਸਮਾਂ ਹੀ ਨਹੀਂ ਹੁੰਦਾ ਕਈ ਵਾਰ ਉਹ ਰਾਤ ਅੱਠ ਵਜੇ ਹੁੰਦੇ ਹਨ ਅਤੇ ਕਈ ਵਾਰ ਰਾਤ ਬਾਰਾਂ ਵਜੇ ਜਿਸ ਕਾਰਨ ਉਨ੍ਹਾਂ ਦੇ ਸੌਣ ਦਾ ਸਮਾਂ ਹੀ ਵਿਗੜ ਜਾਂਦਾ ਹੈ। ਸਮੇਂ ਸਿਰ ਨਾ ਸੌਣਾ ਅਤੇ ਚੰਗੀ ਨੀਂਦ ਨਾ ਲੈਣਾ ਇੱਕ ਬਹੁਤ ਹੀ ਗੰਭੀਰ ਸਮੱਸਿਆ ਬਣ ਸਕਦਾ ਹੈ।

Show More

Related Articles

Leave a Reply

Your email address will not be published. Required fields are marked *

Close
www.000webhost.com