HomeInternational

ਮਰਦਾਂ ਵਲੋਂ ਘਰ ਦੇ ਕੰਮਾਂ ‘ਚ ਤਾਂ ਹੱਥ ਵਟਾਉਣ ਤੱਕ ਠੀਕ ਸੀ, ਪਰ ਏਦਾਂ ਵੀ ਹੱਥ ਵਟਾਇਆ ਜਾਏਗਾ, ਸੋਚਿਆ ਨੀ ਹੋਣਾ ਤੁਸੀਂ

ਆਸਟ੍ਰੇਲੀਆ ‘ਚ 22 ਮਰਦਾਂ ਨੇ ਬੱਚਿਆਂ ਨੂੰ ਜਨਮ 

ਕੈਲਗਰੀ (8 ਅਗਸਤ)– ਗੱਲ ਹਾਸੋ-ਹੀਣੀ ਲੱਗੂ, ਪਰ ਸੱਚੀ ਹੈ ਕਿ ਆਸਟ੍ਰੇਲੀਆ ‘ਚ ਪਿਛਲੇ ਸਾਲ 22 ਮਰਦਾਂ ਨੇ ਬੱਚਿਆਂ ਨੂੰ ਜਨਮ ਦਿੱਤਾ ਹੈ। ਇਹ ਆਂਕੜੇ ਸਰਕਾਰ ਵਲੋਂ ਜਾਰੀ ਕੀਤੇ ਗਏ ਹਨ, ਆਂਕੜਿਆ ਅਨੁਸਾਰ ਇਹ ਮਰਦ ਟ੍ਰਾਂਸਜੈਂਡਰ ਮਰਦ ਸਨ। ਇਸ ਦੇ ਨਾਲ ਹੀ ਇਨ੍ਹਾਂ ਮਰਦਾਂ ਦਾ ਨਾਂ ਉਨ੍ਹਾਂ 228 ਮਰਦਾਂ ਦੀ ਸੂਚੀ ‘ਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਨੇ ਪਿਛਲੇ ਇਕ ਦਹਾਕੇ ‘ਚ ਬੱਚਿਆਂ ਨੂੰ ਜਨਮ ਦਿੱਤਾ ਸੀ ਅਤੇ ਇਸ ਬਾਰੇ ਅਧਿਕਾਰਕ ਪੁਸ਼ਟੀ ਵੀ ਕੀਤੀ ਸੀ।

ਇਸ ਤੋਂ ਪਹਿਲਾਂ ਸਾਲ ੨੦੦੯ ਤਕ ਇਸ ਬਾਰੇ ਕੋਈ ਅਧਿਕਾਰਕ ਜਾਣਕਾਰੀ ਜਾਂ ਅੰਕੜਾ ਸਾਹਮਣੇ ਨਹੀਂ ਆਇਆ ਸੀ। ਹਾਲਾਂਕਿ ਇਕ ਮਾਮਲਾ ਜ਼ਰੂਰ ਹਾਈਲਾਈਟ ਹੋਇਆ ਸੀ, ਜਿਸ ਨੂੰ ਅਣਪਛਾਤਾ ਕਰਾਰ ਦਿੱਤਾ ਗਿਆ ਸੀ। ਮਰਦਾਨਗੀ ਨੂੰ ਚੁਣੌਤੀ ਸੈਕਸ ਚੇਂਜ ਨਾਲ ਮਰਦ ਬਣਨ ਤੋਂ ਬਾਅਦ ਵੀ ਬੱਚਿਆਂ ਨੂੰ ਜਨਮ ਦੇਣ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁਝ ਲੋਕਾਂ ਨੇ ਇਸ ਨੂੰ ਮਰਦਾਨਗੀ ‘ਤੇ ਸਵਾਲ’ ਕਰਾਰ ਦਿੱਤਾ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਕੋਈ ਮਰਦ ਬੱਚੇ ਨੂੰ ਜਨਮ ਦਿੰਦਾ ਹੈ ਤਾਂ ਉਹ ਅਸਲ ‘ਚ ਮਰਦ ਕਦੇ ਹੋ ਹੀ ਨਹੀਂ ਸਕਦਾ। ਰਿਪੋਰਟਾਂ ਅਨੁਸਾਰ ਇਸ ਸੋਚ ਨੂੰ ਮੈਲਬਰਨ ਯੂਨੀਵਰਸਿਟੀ ਦੀ ਇਕ ਪ੍ਰੋਫੈਸਰ ਨੇ ਨਕਾਰਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮਰਦਾਨਗੀ ਦਾ ਮਤਲਬ ਹਰ ਕਿਸੇ ਲਈ ਵੱਖ ਹੁੰਦਾ ਹੈ। ਇਥੋਂ ਤੱਕ ਕਿ ਮਰਦਾਂ ਦੀ ਸੋਚ ਵੀ ਇਸ ਮਾਮਲੇ ‘ਚ ਇਕ-ਦੂਜੇ ਨਾਲੋਂ ਵੱਖ ਹੋ ਸਕਦੀ ਹੈ। ਉਨ੍ਹਾਂ ਸਲਾਹ ਦਿੱਤੀ ਕਿ ਹੁਣ ਸਮਾਂ ਆ ਗਿਆ ਹੈ ਕਿ ਸਮਾਜ ਜੈਂਡਰ ਨੂੰ ਲੈ ਕੇ ਆਪਣੀ ਸੋਚ ਬਦਲੇ।

Show More

Related Articles