ਐਡਮਿੰਟਨਖੇਡ-ਮੇਲੇ

ਸ਼ਾਨਦਾਰ ਹੋ ਨਿਬੜਿਆ ਐਡਮਿੰਟਨ ‘ਚ ਬਾਜ ਫੁੱਟਬਾਲ ਕਲੱਬ ਵਲੋਂ ਕਰਵਾਇਆ ਫੁੱਟਬਾਲ ਟੂਰਨਾਮੈਂਟ

ਐਡਮਿੰਟਨ ਵਾਸੀਆਂ ਨਾਲ ਆਉਂਦੇ ਸਾਲ ਹੋਰ ਵੱਡੇ ਪੱਧਰ ਤੇ ਟੂਰਨਾਮੈਂਟ ਕਰਵਾਉਣ ਦਾ ਵਾਅਦਾ ਕਰ ਸੰਪੂਰਨ ਹੋਇਆ ਟੂਰਨਾਮੈਂਟ

ਐਡਮਿੰਟਨ (2 ਅਗਸਤ): ਐਡਮਿੰਟਨ ਦੇ ਮਿਡੋਜ ਰਿੱਕ ਸੈਂਟਰ ਵਿਖੇ ਬਾਜ ਫੁੱਟਬਾਲ ਕਲੱਬ ਵਲੋਂ ਕਰਵਾਏ ਗਏ ਦੋ ਦਿਨਾਂ ਸਾਕਰ ਟੂਰਨਾਮੈਂਟ ਵਿੱਚ ਸ਼ਾਨਦਾਰ ਖੇਡ ਦੇ ਨਜਾਰੇ ਦੇਖਣ ਨੂੰ ਮਿਲੇ। ਟੂਰਨਾਮੈਂਟ ਵਿੱਚ ਫੁੱਟਬਾਲ ਦੀਆਂ ਟੀਮਾਂ ਮੈਕਸੀਕੋ, ਟੋਰੰਟੋ ਅਤੇ ਫਿਜੀ ਤੋਂ ਵੀ ਪੁੱਜੀਆਂ ਸਨ।  ਫੁੱਟਬਾਲ ਦੇ ਮੁਕਾਬਲਿਆਂ ਵਿੱਚ ਵਿਨੀਪੈਗ ਦੀ ਟੀਮ ਪਹਿਲੇ ਨੰਬਰ ਤੇ ਅਤੇ ਮੈਕਸੀਕੋ ਦੀ ਟੀਮ ਦੂਜੇ ਨੰਬਰ ਤੇ ਆਈ।

ਇਸ ਮੌਕੇ ਦਰਸ਼ਕਾਂ ਦੀ ਹਿੱਸੇਦਾਰੀ ਵਧਾਉਣ ਲਈ ਸੀਪ, ਮਿਊਜੀਕਲ ਚੇਅਰ. ਰੱਸਾਕੱਸੀ, ਬੱਚਿਆਂ ਦੀਆਂ ਦੌੜਾਂ, ਬਜੁਰਗਾਂ ਦੀਆਂ ਦੌੜਾਂ ਆਦਿ ਜਿਹੇ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਛੋਟੇ ਬੱਚਿਆਂ ਦੀਆਂ ਦੌੜਾਂ ਵਿੱਚ ਮਨੀਸ਼, ਮਨੀਸ਼ਾ ਅਤੇ ਅਸੀਸ, ਅਮਾਨਤ ਢਿਲੋਂ, ਅਨੀਤਾ ਬਾਸੀ, ਕੋਮਲ ਗਿੱਲ ਨੇ ਵਧੀਆ ਕਾਰਗੁਜਾਰੀ ਕੀਤੀ। ਬੱਚਿਆਂ ਦੀ ਦੌੜਾਂ ਵਿੱਚ ਆਸ਼ਾ ਖਹਿਰਾ ਪਹਿਲੇ, ਸਹਿਜ ਵੜੈਚ ਦੂਜੇ ਅਤੇ ਜੱਸ ਸਿੱਧੂ ਤੀਜੇ ਨੰਬਰ ਤੇ ਆਏ।

ਵੱਡੇ ਬੱਚਿਆਂ ਦੌੜ ਵਿੱਚ ਰੋਏ ਸਿੱਧੂ ਪਹਿਲੇ, ਤਰਮਨ ਚਹਿਲ ਦੂਜੇ, ਹਰਮਨ ਚਹਿਲ ਤੀਜੇ ਨੰਬਰ ਤੇ ਆਏ। ਮਿਊਜਿਕਲ ਚੇਅਰ ਵਿੱਚ ਗਗਨਦੀਪ ਗਿੱਲ ਪਹਿਲੇ, ਰਾਜਬੀਰ ਨਾਗਰਾ ਦੂਜੇ ਅਤੇ ਹਰਮਨ ਕੌਰ ਤੀਜੇ ਨੰਬਰ ਤੇ ਆਏ।

50 ਸਾਲ ਲਖਵਿੰਦਰ ਸਿੰਘ ਜੋਸ਼ਨ, ਪਰਮਜੀਤ ਸਿੰਘ, ਪਾਲ ਸਿੰਘ ਅਟਵਾਲ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ।
60 ਸਾਲ ਪਰਮਜੀਤ ਸਿੰਘ ਸੰਧੂ, ਹਾਕਮ ਸਿੰਘ ਗਿੱਲ, ਜਰਨੈਲ ਸਿੰਘ ਧਾਲੀਵਾਲ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ।

ਸੀਪ ਦੇ ਮੁਕਾਬਲਿਆਂ ਵਿੱਚ ਸੋਨੀ ਅਤੇ ਅਮਰੀ, ਕਰਮਜੀਤ ਅਤੇ ਹਰਪ੍ਰੀਤ, ਜਸਵੰਤ ਸਿੰਘ ਭੰਗੂ ਅਤੇ ਜਰਨੈਲ ਸਿੰਘ ਧਾਲੀਵਾਲ
ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ। $300, $200, $100 ਦਾ ਇਨਾਮ ਇਨ੍ਹਾਂ ਜੈਤੂਆਂ ਨੂੰ ਦਿੱਤਾ ਗਿਆ।

ਇਸ ਤੋਂ ਇਲਾਵਾ ਪੰਜਾਬ ਤੋਂ ਆਏ ਫੁੱਟਬਾਲ ਦੇ ਮਸ਼ਹੂਰ ਕੋਚ ਅਤੇ ਖਿਡਾਰੀ ਪਰਮਿੰਦਰ ਸਿੰਘ ਕੰਗ, ਜੋ ਕਿ ਇੰਡੀਅਨ ਨੈਸ਼ਨਲ ਟੀਮ ਵਿੱਚ ਕਾਫੀ ਪ੍ਰਾਪਤੀਆਂ ਹਾਸਿਲ ਕੀਤੀਆਂ ਹਨ, ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

ਟੂਰਨਾਮੈਂਟ ਦੀ ਵਿਸ਼ੇਸ਼ ਖਾਸੀਅਤ ਬੱਚਿਆਂ, ਬਜੁਰਗਾਂ, ਨੌਜਵਾਨਾਂ ਦੀਆਂ ਖੇਡਾਂ ਤੋਂ ਇਲਾਵਾ ਮਹਿਲਾਵਾਂ ਦੀਆਂ ਖੇਡਾਂ ਵੀ ਰਹੀਆਂ, ਮਹਿਲਾਵਾਂ ਦੀ ਰੱਸਾਕੱਸੀ ਦੀਆਂ ਟੀਮਾਂ ਨੇ ਵੀ ਖੂਬ ਨਜਾਰੇ ਬੰਨੇ, ਜਿਸਦੀ ਦਰਸ਼ਕਾਂ ਵਲੋਂ ਖੂਬ ਹੌਸਲਾ ਵਧਾਈ ਕੀਤੀ ਗਈ।

ਟੂਰਨਾਮੈਂਟ ਦੇ ਬਾਰੇ ਕੁਝ ਖਾਸ ਕਹਿਣਾ ਹੋਵੇ ਤਾਂ ਇਹ ਬਿਲਕੁਲ ਸਹੀ ਹੋਵੇਗਾ ਕਿ ਟੂਰਨਾਮੈਂਟ ਇੱਕ ਪਰਿਵਾਰਿਕ ਸਮਾਰੋਹ ਦੀ ਤਰ੍ਹਾਂ ਸੰਪੂਰਨ ਹੋ ਨਿਬੜਿਆ ਅਤੇ ਬਾਜ ਫੁੱਟਬਾਲ ਕਲੱਬ ਦਾ ਇਹ ਉਪਰਾਲਾ ਪੂਰੀ ਤਰ੍ਹਾਂ ਸਾਰਥਕ ਕਿਹਾ ਜਾ ਸਕਦਾ ਹੈ।

ਇਸ ਟੂਰਨਾਮੈਂਟ ਦੇ ਵਧੀਆ ਹੋ ਨਿਬੜਣ ਦੇ ਸਿੱਟੇ ਵਜੋਂ ਪ੍ਰਬੰਧਕ ਵੀਰਾਂ ਵਲੌਂ ਆਉਂਦੇ ਵਰ੍ਹੇ ਇਸ ਟੂਰਨਾਮੈਂਟ ਵਿੱਚ ਕੈਲਗਰੀ, ਟੋਰੰਟੋ, ਵੈਨਕੁਵਰ, ਰਜਾਈਨਾ, ਵਿਨੀਪੈਗ ਅਤੇ ਹੋਰ ਸ਼ਹਿਰਾਂ ਤੋਂ ਵੀ ਟੀਮਾਂ ਬੁਲਾਈਆਂ ਜਾਣਗੀਆਂ।

ਇਸ ਮੌਕੇ ਨੈਚੂਰਲ ਰਿਸੋਰਜ ਮਨਿਸਟਰ ਅਮਰਜੀਤ ਸੋਹੀ ਅਤੇ ਐਡਮਿੰਟਨ ਮਿਲ ਕਰੀਕ ਤੋਂ ਯੂ.ਸੀ.ਪੀ ਦੀ ਨਾਮੀਨੇਸ਼ਨ ਲੜਣ ਜਾ ਰਹੇ ਅਰੁਣਦੀਪ ਸਿੰਘ ਸੰਧੂ ਵੀ ਪਹੁੰਚੇ ਹੋਏ ਸਨ।

ਧੰਨਵਾਦ: ਰਘੁਬੀਰ ਬਿਲਾਸਪੁਰੀ

Show More

Related Articles

Leave a Reply

Your email address will not be published. Required fields are marked *

Close
www.000webhost.com