CalgaryHome

ਏਸ਼ੀਅਨ ਮੂਲ ਦੇ ਕੈਲਗਰੀ ਵਾਸੀ ਤੋਂ ਅਲਬਰਟਾ ਵਿੱਚ ਹੁਣ ਤੱਕ ਦੀ ਰਿਕਾਰਡਤੋੜ ਨਸ਼ੇ ਦੀ ਖੇਪ ਬਰਾਮਦ

ਅਲਬਰਟਾ-ਮੋਂਟੇਨਾ ਬਾਰਡਰ ‘ਤੇ ਟਰੱਕ ਵਿੱਚ ਟਪਾਉਂਦਾ ਫੜਿਆ ਗਿਆ।

 ਐਡਮਿੰਟਨ (2 ਅਗਸਤ): ਕੈਨੇਡਾ ਬਾਰਡਰ ਸਰਵਿਸ ਏਜੰਸੀ (ਸੀਬੀਐਸਏ) ਦੀ ਸੱਚਮੁੱਚ ਸ਼ਲਾਘਾ ਕਰਨੀ ਬਣਦੀ ਹੈ, ਕਿਉਂਕਿ ਦੱਖਣੀ ਅਲ਼ਬਰਟਾ ਦੇ ਕੂਟਸ ਬਾਰਡਰ ‘ਤੇ ਐਤਵਾਰ ਨੂੰ ਹੁਣ ਇੱਕ ਗੱਡੀ ਵਿੱਚ ਲੁਕੋਈ ਮੈਥ ਨਸ਼ੇ ਦੀ 50 ਕਿਲੋ ਦੀ ਖੇਪ ਬਰਾਮਦ ਕੀਤੀ ਹੈ ਅਤੇ ਇਹ ਆਪਣੇ ਆਪ ਵਿੱਚ ਇੱਕ ਰਿਕਾਰਡ ਹੈ।


ਸੀਬੀਐਸਏ ਅਨੁਸਾਰ ਉਨ੍ਹਾਂ ਨੂੰ ਸ਼ੱਕ ਹੋਣ ‘ਤੇ ਇੱਕ ਕਮਰਸ਼ਲ ਟਰੱਕ ਦੀ ਛਾਣਬੀਣ ਕੀਤੀ ਗਈ ਅਤੇ ਉਸ ਵਿੱਚ 33 ਬੈਗ ਮੈਥ ਦੇ ਮਿਲੇ। ਇਹ ਸਫਲਤਾ ਅਲ਼ਬਰਟਾ ਮੌਂਟੈਨਾ ਬਾਰਡਰ ‘ਤੇ ਹਾਸਿਲ ਹੋਈ ਹੈ, ਇਸ ਦੀ ਜਾਣਕਾਰੀ ਅੱਜ ਜੱਗਜਾਹਰ ਕੀਤੀ ਗਈ ਹੈ।

ਗ੍ਰਿਫਤਾਰ ਵਿਅਕਤੀ ਦਾ ਨਾਮ ਆਸਿਫ ਅਮੀਰ ਹੈ, ਜੋ ਕਿ ਕੈਲ਼ਗਰੀ ਦਾ ਰਹਿਣ ਵਾਲਾ ਹੈ।

ਇਸ ਕਾਮਯਾਬੀ ਲਈ ਸੀਬੀਐਸਏ ਦੀ ਹੌਂਸਲਾਵਧਾਈ ਖਾਸਤੌਰ ‘ਤੇ ਹਰ ਕੈਲਗਰੀ ਵਾਸੀ ਨੂੰ ਕਰਨੀ ਬਣਦੀ ਹੈ, ਕਿਉਂਕਿ ਪਹਿਲਾਂ ਹੀ ਉਨ੍ਹਾਂ ਦੇ ਬੱਚੇ ਇਨ੍ਹਾਂ ਨਸ਼ਿਆਂ ਕਰਕੇ ਗੈਂਗਵਾਰਾਂ ਦੀ ਦਲਦਲ ਵਿੱਚ ਗਰਕ ਰਹੇ ਹਨ ਅਤੇ ਇਸ ਨਸ਼ੇ ਦੀ ਖੇਪ ਨੇ ਪਤਾ ਨੀ ਹੋਰ ਕਿੰਨੇ ਮਾਵਾਂ ਦੇ ਪੁੱਤ ਰੌਲਣੇ ਸਨ।




ਅਲਬਰਟਾ-ਮੋਂਟੇਨਾ ਬਾਰਡਰ ‘ਤੇ ਟਰੱਕ ਵਿੱਚ ਟਪਾਉਂਦਾ ਫੜਿਆ ਗਿਆ।

Show More

Related Articles

Leave a Reply

Your email address will not be published. Required fields are marked *