ਐਡਮਿੰਟਨ

ਵਾਇਰਲ ਹੋਈ ਵੀਡੀਓ ਦੇ ਵਿੱਚ ਬਹਾਦਰੀ ਦਿਖਾਉਣ ਵਾਲੇ ਭਾਰਤੀ ਸਟੋਰ ਮਾਲਕ ਪਾਲ ਚੌਹਾਨ ਨੂੰ ਸਨਮਾਨਿਆ ਗਿਆ ਬਹਾਦਰੀ ਸਰਟੀਫਿਕੇਟ ਨਾਲ

ਐਡਮਿੰਟਨ (31 ਅਗਸਤ): ਐਡਮਿੰਟਨ ਦੇ ਸਪਰੂਸ ਗਰੋਵ ਦੇ ਭਾਰਤੀ ਮੂਲ ਦੇ ਸਟੋਰ (ਰੈਡਿਟ ਸਟੋਰ) ਮਾਲਕ ਪਾਲ ਚੌਹਾਨ

ਐਡਮਿੰਟਨ (31 ਅਗਸਤ): ਐਡਮਿੰਟਨ ਦੇ ਸਪਰੂਸ ਗਰੋਵ ਦੇ ਭਾਰਤੀ ਮੂਲ ਦੇ ਸਟੋਰ (ਰੈਡਿਟ ਸਟੋਰ) ਮਾਲਕ ਪਾਲ ਚੌਹਾਨ ਨੂੰ ਬਹਾਦਰੀ ਦਿਖਾਉਣ ਦੇ ਚੱਲਦਿਆਂ ਮੇਅਰ ਸਟੂਅਰਟ ਹੂਸਟਨ ਵੱਲੋਂ ਬਹਾਦਰੀ ਸਰਟੀਫਿਕੇਟ ਦੇ ਨਾਲ ਸਨਮਾਨਿਆ ਗਿਆ ਹੈ।

ਘਟਨਾ ਉਨ੍ਹਾਂ ਦੇ ਸਟੋਰ ਵਿੱਚ ੨੫ ਜੂਨ ਨੂੰ ਵਾਪਰੀ ਸੀ ਜਦ ਪਾਲ ਚੌਹਾਨ ਨੂੰ ਇੱਕ ਮਹਿਲਾ ਅਤੇ ਇੱਕ ਵਿਅਕਤੀ ਤੇ ਸ਼ੱਕ ਹੋਇਆ ਜੋ ਕਿ ਕ੍ਰੈਡਿਟ ਕਾਰਡ ਦਾ ਪਿੰਨ ਵਾਰ ਵਾਰ ਗਲਤ ਪਾ ਰਹੇ ਸਨ।

ਉਹ ਕਰੈਡਿਟ ਕਾਰਡ ਉਸ ਦਾ ਨਹੀਂ ਲੱਗਦਾ ਹੈ ਜਿਸਦੇ ਚੱਲਦੇ ਪਾਲ ਨੇ ੯੧੧ ਤੇ ਕਾਲ ਕੀਤੀ ਅਤੇ ਮੌਕੇ ਤੇ ਪੁੱਜੀ ਪੁਲਸ ਨੂੰ ਦੇਖ ਕੇ ਦੋਨੋਂ ਨੇ ਦੀ ਕੋਸ਼ਿਸ਼ ਕੀਤੀ। ਪਰ ਪਾਲ ਨੇ ਹਿੰਮਤ ਦਿਖਾਉਂਦਿਆਂ ਸਟੋਰ ਦੀ ਐਂਟਰੀ ਤੇ ਜਾ ਖੜ੍ਹੇ ਹੋਏ ਅਤੇ ਮੌਕੇ ਤੇ ਪੁੱਜੀ ਪੁਲਿਸ ਦੀ ਦੋਨਾਂ ਨੂੰ ਫੜਵਾਉਣ ਵਿੱਚ ਮੱਦਦ ਕੀਤੀ ਅਤੇ ਇਸ ਘਟਨਾ ਤੋਂ ਬਾਅਦ ਇਹ ਵੀਡੀਓ ਕਾਫੀ ਵਾਇਰਲ ਹੋਈ ਸੀ, ਜਿਸ ਵਿੱਚ ਬਾਹਰ ਭੱਜਣ ਦੀ ਕੋਸ਼ਿਸ਼ ਵਿੱਚ ਮਹਿਲਾ ਸਟੋਰ ਦੀ ਛੱਤ ਤੇ ਜਾ ਚੜੀ ਪਰ ਸੀਲਿੰਗ ਕਮਜੋਰ ਹੋਣ ਦੇ ਚਲਦਿਆਂ ਉਹ ਸਿੱਧਾ ਹੇਠਾਂ ਆ ਡਿੱਗੀ।

ਮੇਅਰ ਹੂਸਟਨ ਨੇ ੁਸ਼ੀ ਪ੍ਰਗਟਾਉਂਦਿਆਂ ਦੱਸਿਆ ਕਿ ਉਹ ਪਾਲ ਨੂੰ ਸਨਮਾਨਿਤ ਕਰਕੇ ਬਹੁਤ ਮਾਣ ਮਹਿਸੂਸ ਕਰ ਰਹੇ ਹਨ ਅਤੇ ਜੇਕਰ ਪੁਲਿਸ ਨੂੰ ਅਜਿਹੇ ਕੰਮਾਂ ਵਿੱਚ ਕੁਝ ਮਦਦ ਮਿਲ ਜਾਂਦੀ ਹੈ ਤਾਂ ਉਹ ਬਹੁਤ ਲਾਹੇਵੰਦ ਰਹਿੰਦਾ ਹੈ ਅਤੇ ਇਸੇ ਚਲਦਿਆਂ ਉਨ੍ਹਾਂ ਵਲੋਂ ਪਾਲ ਨੂੰ ਸਰਟੀਫਕੇਟ ਬਹਾਦਰੀ ਦੇ ਸਰਟੀਫਿਕੇਟ ਨਾਲ ਸਨਮਾਨਿਆ ਗਿਆ ਹੈ

Show More

Related Articles

Leave a Reply

Your email address will not be published. Required fields are marked *

Close
www.000webhost.com