ਐਡਮਿੰਟਨ

ਐਡਮਿੰਟਨ ਦੀ ਮਹਿਲਾ ਨੇ 500 ਕਰਮਚਾਰੀਆਂ ਦੇ ਨਾਮ ‘ਤੇ ਮਾਰੀ $1.4 ਮਿਲੀਅਨ ਦੀ ਠੱਗੀ

ਐਡਮਿੰਟਨ (14 ਨਵੰਬਰ): ਐਡਮਿੰਟਨ ਦੀ ਮਾਰਿਨ ਬਰਨ 'ਤੇ ਆਪਣੀ ਸਾਬਕਾ ਕੰਪਨੀ (ਟਰਕਿੰਗ ਕੰਪਨੀ) ਤੋਂ ਜਿੱਥੇ ਉਹ ਪੇਰੋਲ

ਐਡਮਿੰਟਨ (14 ਨਵੰਬਰ): ਐਡਮਿੰਟਨ ਦੀ ਮਾਰਿਨ ਬਰਨ ‘ਤੇ ਆਪਣੀ ਸਾਬਕਾ ਕੰਪਨੀ (ਟਰਕਿੰਗ ਕੰਪਨੀ) ਤੋਂ ਜਿੱਥੇ ਉਹ ਪੇਰੋਲ ਐਡਮਿਨਿਸਟ੍ਰੇਟਰ ਦੇ ਵਜੋਂ ਕੰਮ ਕਰਦੀ ਸੀ, ਨੂੰ 500 ਕਰਮਚਾਰੀਆਂ ਦਾ ਨਾਮ ਵਰਤ ਕੇ ਤਕਰੀਬਨ $1.4 ਮਿਲੀਅਨ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਉਸ ਨੇ ਇਸ ਕਾਰੇ ਨੂੰ 2007 ਤੋਂ 2014 ਦੇ ਵਿਚਕਾਰ ਅੰਜਾਮ ਦਿੱਤਾ। ਇਸ ਦੌਰਾਨ ਉਹ ਪੰਜ ਸੌ ਦੇ ਲਗਭਗ ਕਰਮਚਾਰੀਆਂ ਦੀਆਂ ਤਨਖਾਹਾਂ ਵਧਾ ਕੇ ਕੰਪਨੀ ਤੋਂ ਲੈਂਦੀ ਰਹੀ। ਜਦਕਿ ਅਸਲ ਵਿੱਚ ਕਰਮਚਾਰੀਆਂ ਦੀ ਤਨਖ਼ਾਹ ਘੱਟ ਸੀ ਅਤੇ ਇਸ ਤਰ੍ਹਾਂ ਉਸ ਨੇ ਤਕਰੀਬਨ $1.4 ਮਿਲੀਅਨ ਡਾਲਰ ਦੀ ਧੋਖਾਧੜੀ ਨੂੰ ਅੰਜ਼ਾਮ ਦਿੱਤਾ ਅਤੇ ੳੁਸ ਦੀ ਇਸ ਧੋਖਾਧੜੀ ਬਾਰੇ ਉਸ ਵੇਲੇ ਪਤਾ ਲੱਗਿਆ ਜਦੋਂ ਕੰਪਨੀ ਵੱਲੋਂ ਇੱਕ ਸਾਬਕਾ ਕਰਮਚਾਰੀ ਦੇ ਨਾਮ ਦੇ ਤਨਖਾਹ ਦਾ ਚੈੱਕ ਬਣਾਇਆ ਗਿਆ ਅਤੇ ਇੱਕ ਰਿਪੋਰਟ ਵਿੱਚ ਇਹ ਉਜਾਗਰ ਹੋ ਗਿਆ।

ਮਾਰਿਨ ਦੀ ਗ੍ਰਿਫਤਾਰੀ ਬੀਤੀ 8 ਨਵੰਬਰ ਨੂੰ ਕੀਤੀ ਗਈ ਹੈ, ਹੁਣ ਮਾਮਲੇ ਦੀ ਅਗੇਤਰੀ ਕਾਰਵਾਈ ਅਮਲ ਵਿੱਚ ਲਿਆਉਂਦੀ ਜਾਵੇਗੀ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com