ਐਡਮਿੰਟਨ

ਐਡਮਿੰਟਨ ਸਿਟੀ ਸੈਂਟਰ ਨੂੰ ਅੱਗ ਲੱਗਣ ਤੇ ਚੱਲਦਿਆਂ ਕੀਤਾ ਗਿਆ ਬੰਦ 

ਐਡਮਿੰਟਨ (12 ਨਵੰਬਰ): ਬੀਤੀ ਸ਼ਾਮ 4 ਵਜੇ ਦੇ ਲੱਗਭਗ ਐਡਮਿੰਟਨ ਸਿਟੀ ਸੈਂਟਰ ਦੇ ਸ਼ਾਪਰਜ਼ ਡਰੱਗ ਮਾਰਟ

ਐਡਮਿੰਟਨ (12 ਨਵੰਬਰ): ਬੀਤੀ ਸ਼ਾਮ 4 ਵਜੇ ਦੇ ਲੱਗਭਗ ਐਡਮਿੰਟਨ ਸਿਟੀ ਸੈਂਟਰ ਦੇ ਸ਼ਾਪਰਜ਼ ਡਰੱਗ ਮਾਰਟ ਵਿੱਚ ਲੱਗੀ ਅੱਗ ਤੋਂ ਬਾਅਦ ਮਾਲ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਇਸ ਮੌਕੇ ਵਧੇਰੀ ਜਾਣਕਾਰੀ ਦਿੰਦਿਆਂ ਫਾਇਰ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਅੱਗ ਨੂੰ ਬੁਝਾਉਣ ਦੇ ਲਈ ਸੱਤ ਫਾਇਰ ਵਿਭਾਗ ਦੇ ਜੱਥੇ ਮੌਕੇ ਤੇ ਪੁੱਜੇ ਸਨ ਅਤੇ ਇਨ੍ਹਾਂ ਨੇ ਤਕਰੀਬਨ ਅੱਧੇ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ।

ਦੱਸਣਯੋਗ ਹੈ ਕਿ ਐਡਮਿੰਟਨ ਮਾਲ ਨੂੰ ਇਸ ਘਟਨਾ ਦੇ ਚੱਲਦਿਆਂ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ ਅਤੇ ਇਸ ਨੂੰ ਦੁਬਾਰਾ ਤੋਂ ਮੰਗਲਵਾਰ ਸਵੇਰੇ ੧੦ ਵਜੇ ਖੋਲ੍ਹਿਆ ਜਾਏਗਾ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com