ਐਡਮਿੰਟਨਕੈਲਗਰੀ

ਅਲਬਰਟਾ ਵਿਧਾਨ ਸਭਾ ਵਿੱਚ ਮਨਾਇਆ ਗਿਆ ਦਿਵਾਲੀ ਦਾ ਤਿਓਹਾਰ…

ਐਡਮਿੰਟਨ (10 ਨਵੰਬਰ) : ਬੀਤੇ ਦਿਨੀਂ ਅਲਬਰਟਾ ਵਿਧਾਨ ਸਭਾ ਵਿੱਚ ਐਨਡੀਪੀ ਅਤੇ ਭਾਰਤੀ ਕਲਚਰ ਸੁਸਾਇਟੀ

ਐਡਮਿੰਟਨ (10 ਨਵੰਬਰ) : ਬੀਤੇ ਦਿਨੀਂ ਅਲਬਰਟਾ ਵਿਧਾਨ ਸਭਾ ਵਿੱਚ ਐਨਡੀਪੀ ਅਤੇ ਭਾਰਤੀ ਕਲਚਰ ਸੁਸਾਇਟੀ ਵਲੋਂ ਦਿਵਾਲੀ ਦਾ ਤਿਓਹਾਰ ਮਨਾਇਆ ਗਿਆ |
ਇਸ ਮੌਕੇ ਪ੍ਰੀਮੀਅਰ ਰੈਚਲ ਨੋਟਲੀ ਵਲੋਂ ਸਿੱਖ ਭਾਈਚਾਰੇ ਨੂੰ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਵੀ ਦਿੱਤੀਆਂ ਗਈਆਂ।ਮੌਕੇ ‘ਤੇ ਉਨਾਂ ਤੋਂ ਇਲਾਵਾ ਐਡਮਿੰਟਨ ਐਲਰਸਲੀ ਤੋਂ ਰੋਡ ਲੋਇਲਾ, ਐਡਮਿੰਟਨ ਤੋਂ ਲੇਬਰ ਐਮਐਲਏ ਕ੍ਰੈਸਟੀਨਾ ਗ੍ਰੇਅ, ਡੈਨੀਜ਼ ਬੁੱਲਰ ਅਤੇ ਐਮਐਲਏ ਬੋਬ ਟਰਨਰ ਅਤੇ ਹੋਰ ਵੀ ਕਈ ਉੱਘੀਆਂ ਸ਼ਖਸ਼ੀਅਤਾਂ ਪੁੱਜੀਆਂ ਸਨ।

ਇਸ ਮੌਕੇ ਐਮਐਲਏ ਬੋਬ ਟਰਨਰ ਨੇ ਆਪਣੀ ਪਾਰਟੀ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਕਿ ਅਸੀਂ ਕਿਸ ਤਰਾਂ ਆਉਣ ਵਾਲੇ ਪ੍ਰਵਾਸੀਆਂ ਨੂੰ ਜੀ ਆਇਆਂ ਕਹਿੰਦੇ ਹਾਂ ਅਤੇ ਨਵੀਆਂ ਨੌਕਰੀਆਂ ਦੇ ਅਵਸਰ ਪੈਦਾ ਕਰਦੇ ਹਾਂ।

ਇਸ ਮੌਕੇ ਪ੍ਰੀਮੀਅਮ ਰੈਚਲ ਨੋਟਲੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨਵੇਂ ਸਕੂਲਾਂ ਅਤੇ ਹਸਪਤਾਲਾਂ ਦੀ ਉਸਾਰੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ।ਇਸ ਮੌਕੇ ਪੰਜਾਬੀ ਫੋਕ ਡਾਂਸ ਅਕੈਡਮੀ ਤੋਂ ਗੁਰਸੇਵਕ ਸਿੱਧੂ ਆਪਣੀ ਜੂਨੀਅਰ ਟੀਮ ਨਾਲ ਪੁੱਜੇ।

ਇਸ ਮੌਕੇ ਕੱਥਕ, ਮਹਿੰਦੀ, ਪੇਟਿੰਗ ਅਤੇ ਰੰਗੋਲੀ ਅਤੇ ਹੋਰ ਕਈ ਤਰਾਂ ਦੇ ਪ੍ਰੋਗਰਾਮ ਕਰਵਾਏ ਗਏ ਸਨ, ਜਿਸਦਾ ਪ੍ਰੀਮੀਅਮ ਰੈਚਲ ਨੋਟਲੀ ਨੇ ਬਹੁਤ ਆਨੰਦ ਮਾਣਿਆ।

ਸ੍ਰੋਤ: ਰਘੂਬੀਰ ਬਿਲਾਸਪੁਰੀ

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com