ਐਡਮਿੰਟਨ

ਕਲੇਰਵਿਊ ਰੀਕਰੀਏਸ਼ਨ ਸੈਂਟਰ ਸੰਬੰਧਿਤ ਝੂਠੀ ਫ਼ੋਨ ਕਾਲ ਨੇ ਐਡਮਿੰਟਨ ਪੁਲਿਸ ਨੂੰ ਪਾਇਆ ਵਖ਼ਤ 

ਮੌਕੇ 'ਤੇ ਪੁੱਜੀਆਂ ਕਈ ਪੁਲਿਸ ਦੀਆਂ ਗੱਡੀਆਂ

ਐਡਮਿੰਟਨ (5 ਨਵੰਬਰ): ਕਲੇਅਰਵਿਊ ਰੀਕਰੀਏਸ਼ਨ ਸੈਂਟਰ ਵਿੱਚ ਬੀਤੀ ਰਾਤ ਪੁਲਿਸ ਵਲੋਂ 8 ਵਜੇ ਦੇ ਲਗਭਗ ਲਾਕਡਾਊਨ ਕਰ ਦਿੱਤਾ ਗਿਆ ਸੀ ਅਤੇ ਇਸ ਤੋਂ ਬਾਅਦ ਮੌਕੇ ਤੇ ਪੁਲਸ ਦੀਆਂ ਕਾਫੀ ਗੱਡੀਆਂ ਪੁੱਜੀਆਂ, ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਪੁਲਿਸ ਨੂੰ ਉੱਥੇ ਕੋਈ ਵੀ ਬੰਦੂਕਧਾਰੀ ਨੌਜਵਾਨ ਨਾ ਮਿਲਿਆ, ਜਿਸ ਸਬੰਧੀ ਫੋਨ ‘ਤੇ ਪੁਲਿਸ ਨੂੰ ਦੱਸਿਆ ਗਿਆ ਸੀ।

ਦਰਅਸਲ ਪੁਲਿਸ ਨੂੰ ਇਹ ਦੱਸਿਆ ਗਿਆ ਸੀ ਕਿ ਸੈਂਟਰ ਨਜਦੀਕ ਕੋਈ ਵਿਅਕਤੀ ਬੰਦੂਕ ਲੈ ਕੇ ਘੁੰਮਦਾ ਦਿਖਾਈ ਦੇ ਰਿਹਾ ਹੈ। ਪੁਲਿਸ ਵੱਲੋਂ ਸੈਨਟਰ ਵਿੱਚ ਮੌਜੂਦ ਲੋਕਾਂ ਦੀ ਤਲਾਸ਼ੀ ਵੀ ਲਈ ਗਈ ਪਰ ਨਾ ਤਾਂ ਪੁਲਿਸ ਨੂੰ ਕੋਈ ਹਥਿਆਰ ਮਿਲਿਆ ਅਤੇ ਨਾ ਹੀ ਉਕਤ ਹੁਲੀਏ ਵਾਲਾ ਵਿਅਕਤੀ।

ਸਾਰਜੈਂਟ ਪਾਲ ਜਵਾਂਕਾ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਾਲ ਝੂਠੀ ਵੀ ਹੋ ਹੈ, ਪਰ ਅਸੀਂ ਕਿਸੇ ਵੀ ਤਰ੍ਹਾਂ ਦਾ ਰਿਸਕ ਨਹੀਂ ਲੈ ਸਕਦੇ ਸੀ ਅਤੇ ਅਸੀਂ ਆਪਣੀ ਡਿਊਟੀ ਪੂਰੀ ਤਰ੍ਹਾਂ ਨਿਭਾਈ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com