ਐਡਮਿੰਟਨ

ਐਡਮਿੰਟਨ ਵਿੱਚ ਜਲਦ ਹੀ ਵਧਾਇਆ ਜਾਵੇਗਾ ਪ੍ਰਾਪਰਟੀ ਟੈਕਸ 

ਐਡਮਿੰਟਨ (1 ਨਵੰਬਰ): ਸਿਟੀ ਆਫ ਐਡਮਿੰਟਨ ਵਲੋਂ 2019-2022 ਓਪਰੇਟਿੰਗ ਬਜਟ ਦੀ ਅਦਾਇਗੀ ਲਈ ਐਡਮਿੰਟਨ

ਐਡਮਿੰਟਨ (1 ਨਵੰਬਰ): ਸਿਟੀ ਆਫ ਐਡਮਿੰਟਨ ਵਲੋਂ 2019-2022 ਓਪਰੇਟਿੰਗ ਬਜਟ ਦੀ ਅਦਾਇਗੀ ਲਈ ਐਡਮਿੰਟਨ ਵਾਸੀਆਂ ‘ਤੇ ਵਧੇਰੇ ਪ੍ਰਾਪਰਟੀ ਟੈਕਸ ਲਗਾਏ ਜਾਣ ਦਾ ਮਨ ਬਨਾਇਆ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਓਪਰੇਟਿੰਗ ਬਜਟ ਵਿੱਚ ਪਬਲਿਕ ਟਰਾਂਸਿਟ, ਪੁਲਿਸ ਅਤੇ ਫਾਇਰ ਰੈਸਕਿਊ, ਵੇਸਟ ਮੈਨੇਜਮੈਂਟ ਅਤੇ ਸਿਟੀ ਦੇ 14,000 ਕਰਮਚਾਰੀਆਂ ਦੀਆਂ ਤਨਖਾਹਾਂ ਆਉਂਦੀਆਂ ਹਨ ਅਤੇ ਪੁਰਾਣੇ ਬਜਟ ਦੇ $2.9 ਬਿਲੀਅਨ ਦੇ ਮੁਕਾਬਲੇ 2022 ਦਾ ਬਜਟ $3.27 ਬਿਲੀਅਨ ਦੱਸਿਆ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਇਸ ਬਜ਼ਟ ਦੇ ਵਾਧੇ ਦਾ ਮੁੱਖ ਕਾਰਨ ਵੈਲੀ ਲਾਈਨ ਐੱਲਆਰਟੀ ਅਤੇ ਐਲੀ ਰੀਨਿਊਲ ਪ੍ਰੋਗਰਾਮ ਨੂੰ ਮੰਨਿਆ ਜਾ ਰਿਹਾ ਹੈ ਅਤੇ ਇਸੇ ਦੇ ਚੱਲਦਿਆਂ ਸਿਟੀ ਆਫ਼ ਐਡਮਿੰਟਨ ਵੱਲੋਂ ਤਕਰੀਬਨ 2019 ਵਿੱਚ 3.3%, 2020 ਵਿੱਚ 2.7%, 2021 ਅਤੇ 2022 ਵਿੱਚ 2% ਵਾਧਾ ਕੀਤਾ ਜਾਏਗਾ ਅਤੇ ਇਸ ਹਿਸਾਬ ਨਾਲ $79 ਵਾਧਾ ਪ੍ਰਤੀ ਪ੍ਰਾਪਰਟੀ ਮੰਨਿਆ ਜਾ ਰਿਹਾ ਹੈ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com