ਐਡਮਿੰਟਨਕੈਲਗਰੀ

ਸੇਂਟ ਅਲਬਰਟ ਦੇ ਰਿਹਾਇਸ਼ੀ ਹੁਣ 911 ‘ਤੇ ਮੋਬਾਈਲ ਸੰਦੇਸ਼ ਰਾਹੀਂ ਕਰ ਸਕਣਗੇ ਸੰਪਰਕ 

ਕੈਲਗਰੀ (1 ਨਵੰਬਰ): ਸੇਂਟ ਅਲਬਰਟ ਦੇ ਰਿਹਾਇਸ਼ੀ ਹੁਣ 911 ਦੇ ਆਪਰੇਟਰ ਨਾਲ ਮੋਬਾਇਲ ਸੰਦੇਸ਼ ਰਾਹੀਂ ਵੀ ਗੱਲ

ਕੈਲਗਰੀ (1 ਨਵੰਬਰ): ਸੇਂਟ ਅਲਬਰਟ ਦੇ ਰਿਹਾਇਸ਼ੀ ਹੁਣ 911 ਦੇ ਆਪਰੇਟਰ ਨਾਲ ਮੋਬਾਇਲ ਸੰਦੇਸ਼ ਰਾਹੀਂ ਵੀ ਗੱਲ ਕਰ ਸਕਣਗੇ।  ਇਸ ਗੱਲ ਦੀ ਪੁਸ਼ਟੀ ਸਿਟੀ ਵੱਲੋਂ ਬੀਤੇ ਦਿਨੀਂ ਕੀਤੀ ਗਈ, ਉਨ੍ਹਾਂ ਦੱਸਿਆ ਕਿ ਇਹ ਸੇਵਾ ਸ਼ੁਰੂ ਕਰਨ ਦਾ ਮੁੱਖ ਮਕਸਦ ਗੂੰਗੇ ਅਤੇ ਬੋਲ਼ੇ ਲੋਕਾਂ ਵੱਲੋਂ 911 ਨਾਲ ਆਸਾਨੀ ਨਾਲ ਰਾਬਤਾ ਕਾਇਮ ਕਰਵਾਉਣਾ ਹੈ ਤਾਂ ਜੋ ਉਹ ਮੋਬਾਈਲ ਸੰਦੇਸ਼ ਭੇਜ ਕੇ ਮੱਦਦ ਮੰਗ ਸਕਣ।

ਇਹ ਸੇਵਾ ਹਾਸਲ ਕਰਨ ਦੇ ਲਈ ਰਿਹਾਇਸ਼ੀਆਂ ਨੂੰ ਆਪਣਾ ਮੋਬਾਇਲ ਫੋਨ ਨੰਬਰ ਨੂੰ ਇਸ ਲਿੰਕ ‘ਤੇ ਰਜਿਸਟਰ ਕਰਨਾ ਹੋਵੇਗਾ,  ਜਿਸ ਤੋਂ ਬਾਅਦ ਉਨਾਂ ਦੇ ਮੋਬਾਇਲ ਦੇ ਹੀ ਸੇਵਾ ਸ਼ੁਰੂ ਹੋ ਜਾਏਗੀ।

ਦੱਸਣਯੋਗ ਹੈ ਕਿ ਜੱਦ ਮੋਬਾਇਲ ਰਜਿਸਟਰ ਹੋ ਜਾਏਗਾ, ਤਾਂ ਕਾਲ ਕੀਤੇ ਜਾਣ ‘ਤੇ ਆਪਰੇਟਰ ਨੂੰ ਪਤਾ ਲੱਗ ਜਾਏਗਾ ਕਿ ਦੂਜੇ ਪਾਸੇ ਮੋਬਾਈਲ ‘ਤੇ ਮੌਜੂਦ ਵਿਅਕਤੀ ਮੋਬਾਈਲ ਸੰਦੇਸ਼ ਰਾਹੀਂ ਗੱਲਬਾਤ ਕਰਨਾ ਚਾਹੁੰਦਾ ਹੈ ਅਤੇ ਫਿਰ ਉਹ ਮੋਬਾਈਲ ਸੰਦੇਸ਼ ਰਾਹੀਂ ਗੱਲਬਾਤ ਕਰ ਸਕਣਗੇ ਅਤੇ ਇਸ ਦੌਰਾਨ ਕਾਲ ਚੱਲਦੀ ਰਹੇਗੀ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com