ਕੈਲਗਰੀਰਾਸ਼ਟਰੀ

ਕੈਨੇਡਾ ਪੋਸਟ ਦੇ 50,000 ਕਰਮਚਾਰੀਆਂ ਨੇ ਲਿਆ ਚੱਕਾ ਜਾਮ ਕਰਨ ਦਾ ਫੈਸਲਾ

ਹੜਤਾਲ ਦੇ ਚਲਦਿਆਂ ਕੈਨੇਡਾ ਵਾਸੀਆਂ ਵੀ ਹੋ ਸਕਦੇ ਹਨ ਕਾਫੀ ਖੱਜਲ-ਖੁਆਰ

ਕੈਲਗਰੀ (16 ਅਕਤੂਬਰ): ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਜ਼ ਵੱਲੋਂ ਕੈਨੇਡਾ ਪੋਸਟ ਨੂੰ ਅਗਲੇ ਹਫਤੇ ਤੋਂ ਕੀਤੀ ਜਾਣ ਵਾਲੀ ਹੜਤਾਲ ਦੇ ਲਈ ਸੂਚਨਾ ਪੱਤਰ ਦੇ ਦਿੱਤਾ ਗਿਆ ਹੈ।

ਦੱਸਣਯੋਗ ਹੈ ਕਿ 50,000 ਕਰੀਬ ਕਰਮਚਾਰੀ ਇਸ ਹੜਤਾਲ ਵਿੱਚ ਹਿੱਸਾ ਲੈ ਸਕਦੇ ਹਨ। ਹੜਤਾਲ ਕਰਨ ਦਾ ਕਾਰਨ ਤਨਖਾਹਾਂ ਦੇ ਵਾਧੇ ਨੂੰ ਲਮਕਾਏ ਜਾਣਾ, ਨੌਕਰੀ ‘ਤੇ ਸੁਰੱਖਿਅਤ ਸਬੰਧਿਤ ਨਵੇਂ ਨਿਯਮਾਂ ਨੂੰ ਲਾਗੂ ਕਰਵਾਉਣਾ, ਓਵਰ ਟਾਈਮ ਘਟਾਉਣ, ਦੀਆਂ ਮੰਗਾਂ ਪੂਰੀ ਪੂਰੀਆਂ ਨਾ ਹੋਣ ਦੇ ਚੱਲਦਿਆਂ ਇਹ ਫੈਸਲਾ ਲਿਆ ਗਿਆ ਹੈ।
ਇਸ ਹੜਤਾਲ ਦਾ ਆਮ ਲੋਕਾਂ ‘ਤੇ ਵੀ ਅਸਰ ਪੈਣਾ ਲਾਜਮੀ ਹੈ, ਕਿਉਂਕਿ ਕੈਨੇਡਾ ਪੋਸਟ ਵਲੋਂ ਰੋਜ਼ਾਨਾ ਦਸ ਲੱਖ ਚਿੱਠੀਆਂ-ਪੱਤਰ ਵੰਡੇ ਜਾਂਦੇ ਹਨ।ਆਸ ਹੈ ਕਿ ਇਨ੍ਹਾਂ ਕਰਮਚਾਰੀਆਂ ਦੀਆਂ ਮੰਗਾਂ ਛੇਤੀ ਹੀ ਪੂਰੀਆਂ ਹੋਣਗੀਆਂ ਅਤੇ ਇਹ ਹੜਤਾਲ ਤੋਂ ਬਿਨਾਂ ਹੀ ਕੋਈ ਰਸਤਾ ਨਿਕਲ ਆਏਗਾ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com