ਕੈਲਗਰੀ

ਐਮਰਜੈਂਸੀ ਦੇ ਚੱਲਦਿਆਂ ਅਮਰੀਕੀ ਏਅਰਲਾਈਨ ਦੇ ਜਹਾਜ਼ ਦੀ ਕੈਲਗਰੀ ਵਿੱਚ ਹੋਈ ਲੈਂਡਿੰਗ  

ਕੈਲਗਰੀ (11 ਅਕਤੂਬਰ): ਅੱਜ ਅਮਰੀਕਨ ਏਅਰਲਾਈਨ ਦੇ ਡਲਾਸ ਤੋਂ ਬੀਜਿੰਗ ਜਾ ਰਹੇ ਜਹਾਜ਼ ਨੂੰ ਅਚਨਚੇਤ ਕੈਲਗਰੀ

ਕੈਲਗਰੀ (11 ਅਕਤੂਬਰ): ਅੱਜ ਅਮਰੀਕਨ ਏਅਰਲਾਈਨ ਦੇ ਡਲਾਸ ਤੋਂ ਬੀਜਿੰਗ ਜਾ ਰਹੇ ਜਹਾਜ਼ ਨੂੰ ਅਚਨਚੇਤ ਕੈਲਗਰੀ ਦੇ ਵਿੱਚ ਲੈਂਡਿੰਗ ਕਰਨੀ ਪਈ, ਲੈਡਿਂਗ ਦਾ ਕਾਰਨ ਪਹਿਲਾਂ ਤਾਂ ਜਹਾਜ਼ ਦੇ ਵਿੱਚ ਮੌਜੂਦ ਯਾਤਰੀ ਦੀ ਵਿਗੜੀ ਹੋਈ ਹਾਲਤ ਨੂੰ ਮੰਨਿਆਂ ਜਾ ਰਿਹਾ ਸੀ ਪਰ ਬਾਅਦ ਵਿੱਚ ਜਹਾਜ਼ ਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਤਕਨੀਕੀ ਖਰਾਬੀ ਆ ਗਈ ਜਿਸ ਦੇ ਚੱਲਦੇ ਜਹਾਜ਼ ਨੂੰ ਕੈਲਗਰੀ ਇੰਟਰਨੈਸ਼ਨਲ ਏਅਰਪੋਰਟ ਉਤਾਰਨਾ ਪਿਆ।

ਤਾਜਾ ਜਾਣਕਾਰੀ ਇਹ ਹੈ ਕਿ ਯਾਤਰੀਆਂ ਨੂੰ ਰਾਤ ਕੈਲਗਰੀ ਵਿੱਚ ਹੀ ਹੋਟਲ ਵਿੱਚ ਹੀ ਰੱਖਿਆ ਜਾਵੇਗਾ ਜਾਂ ਫਿਰ ਉਨ੍ਹਾਂ ਦੇ ਲਈ ਅਮਰੀਕਾ ਤੋਂ ਅਮਰੀਕਨ ਏਅਰਲਾਈਨ ਦਾ ਦੂਜਾ ਜਹਾਜ਼ ਇੱਥੇ ਪੁੱਜੇਗਾ।

ਜਹਾਜ ਵਿੱਚ 209 ਯਾਤਰੀ ਅਤੇ 13 ਕਰੂ ਮੈਂਬਰ ਮੌਜੂਦ ਸਨ।

Show More

Related Articles

Leave a Reply

Your email address will not be published. Required fields are marked *

error: Content is protected !!
Close
www.000webhost.com